ਫੀਫਾ ਵਿਸ਼ਵ ਕੱਪ ਕੁਆਲੀਫਾਇਰ 'ਚ ਮੇਸੀ ਤੇ ਨੇਮਾਰ ਨੇ ਬਣਾਏ ਗੋਲ ਸਕੋਰਿੰਗ ਰਿਕਾਰਡ

Friday, Sep 10, 2021 - 08:59 PM (IST)

ਰੀਓ ਦਿ ਜਨੇਰੀਓ- ਅਰਜਨਟੀਨਾ ਦੇ ਲਿਓਨਲ ਮੇਸੀ ਅਤੇ ਬ੍ਰਾਜ਼ੀਲ ਦੇ ਸੁਪਰ ਸਟਾਰ ਫੁੱਟਬਾਲਰ ਨੇਮਾਰ ਦੋਵਾਂ ਨੇ ਮੌਜੂਦਾ 2022 ਫੀਫਾ ਵਿਸ਼ਵ ਕੱਪ ਕੁਆਲੀਫਾਇਰ ਮੁਕਾਬਲਿਆਂ ਵਿਚ ਗੋਲ ਸਕੋਰਿੰਗ ਰਿਕਾਰਡ ਬਣਾਏ ਹਨ। ਮੇਸੀ ਨੇ ਬਯੂਨਸ ਆਇਰਸ ਦੇ ਮੋਨਯੂਮੇਂਟਲ ਸਟੇਡੀਅਮ ਵਿਚ ਸ਼ੁੱਕਰਵਾਰ ਨੂੰ ਬੋਲੀਵਿਆ ਦੇ ਵਿਰੁੱਧ ਮੁਕਾਬਲੇ 'ਚ ਤਿੰਨ ਗੋਲ ਕਰਕੇ ਅੰਤਰਰਾਸ਼ਟਰੀ ਫੁੱਟਬਾਲ ਵਿਚ ਦੱਖਣੀ ਅਮਰੀਕਾ ਦੇ ਟਾਪ ਸਕੋਰਰ ਬ੍ਰਾਜ਼ੀਲ ਦੇ ਦਿੱਗਜ ਫੁੱਟਬਾਲ ਪੇਲੇ ਨੂੰ ਪਿੱਛੇ ਛੱਡ ਦਿੱਤਾ। ਬਾਰਸੀਲੋਨਾ ਦੇ ਸਾਬਕਾ ਫਾਰਵਰਡ ਮੇਸੀ ਨੇ 14ਵੇਂ ਮਿੰਟ ਵਿਚ ਪਹਿਲਾ, 64ਵੇਂ ਮਿੰਟ ਵਿਚ ਦੂਜਾ ਅਤੇ 88ਵੇਂ ਮਿੰਟ ਵਿਚ ਤੀਜਾ ਗੋਲ ਕਰਕੇ ਟੀਮ ਨੂੰ ਨਾ ਕੇਵਲ ਬੜ੍ਹਤ, ਬਲਕਿ ਜਿੱਤ ਦਿਵਾਈ।

ਇਹ ਖ਼ਬਰ ਪੜ੍ਹੋ-ਟੀ20 ਵਿਸ਼ਵ ਕੱਪ 2021 ਲਈ ਵਿੰਡੀਜ਼ ਟੀਮ ਦਾ ਐਲਾਨ, ਇੰਨ੍ਹਾਂ ਖਿਡਾਰੀਆਂ ਨੂੰ ਮਿਲੀ ਜਗ੍ਹਾ

PunjabKesari
ਇੰਨ੍ਹਾਂ ਤਿੰਨਾਂ ਗੋਲਾਂ ਦੇ ਨਾਲ ਅਰਜਨਟੀਨਾ ਦੇ ਲਈ 153 ਮੈਚਾਂ ਵਿਚ ਮੇਸੀ ਦੇ ਗੋਲਾਂ ਦੀ ਗਿਣਤੀ 79 ਹੋ ਗਈ ਹੈ। ਇਸ ਤੋਂ ਪਹਿਲਾਂ ਬ੍ਰਾਜ਼ੀਲ ਦੇ ਪੇਲੇ ਨੇ 92 ਮੈਚਾਂ ਵਿਚ 77 ਗੋਲ ਕੀਤੇ ਸਨ। ਦੂਜੇ ਪਾਸੇ ਉੱਤਰ ਪੂਰਬੀ ਬ੍ਰਾਜ਼ੀਲੀਆਈ ਸ਼ਹਿਰ ਰੇਸਿਫ ਦੇ ਐਰਿਨਾ ਡੇ ਪੇਰਨਬੁਕੋ ਸਟੇਡੀਅਮ ਵਿਚ ਨੇਮਾਰ ਵਧੀਆ ਲੈਅ ਵਿਚ ਦਿਖੇ। ਇੱਥੇ ਸ਼ੁੱਕਰਵਾਰ ਨੂੰ ਪੇਰੂ ਦੇ ਵਿਰੁੱਧ ਮੈਚ ਵਿਚ ਬ੍ਰਾਜ਼ੀਲ ਨੇ ਆਪਣਾ ਕੁਆਲੀਫਾਇੰਗ ਰਿਕਾਰਡ ਬਰਕਰਾਰ ਰੱਖਿਆ। ਮੈਚ ਦੇ 40ਵੇਂ ਮਿੰਟ ਵਿਚ ਆਏ ਗੋਲ ਨੇ ਨੇਮਾਰ ਨੂੰ ਹਮਵਤਨ ਰੋਮਾਰੀਓ ਅਤੇ ਜਿਕੋ ਨੂੰ ਪਿੱਛੇ ਛੱਡਦੇ ਹੋਏ ਵਿਸ਼ਵ ਕੱਪ ਕੁਆਲੀਫਾਇਰ ਵਿਚ 12 ਗੋਲ ਦੇ ਨਾਲ ਬ੍ਰਾਜ਼ੀਲ ਦਾ ਟਾਪ ਗੋਲ ਸਕੋਰਰ ਬਣਾ ਦਿੱਤਾ। 

ਇਹ ਖ਼ਬਰ ਪੜ੍ਹੋ- ਟੈਸਟ ਮੈਚ ਰੱਦ ਹੋਣ 'ਤੇ ਸਾਬਕਾ ਖਿਡਾਰੀ ਬੋਲੇ- ਸ਼ਾਨਦਾਰ ਸੀਰੀਜ਼ ਦਾ ਇਸ ਸਥਿਤੀ 'ਚ ਆਉਣਾ ਨਿਰਾਸ਼ਾਜਨਕ

ਪੈਰਿਸ ਸੇਂਟ ਜਰਮੇਨ ਟੀਮ ਵਿਚ ਨਾਲ ਖੇਡਣ ਵਾਲੇ ਮੇਸੀ ਤੇ ਨੇਮਾਰ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਉਨ੍ਹਾਂ ਦੀਆਂ ਟੀਮਾਂ ਅਗਲੇ ਸਾਲ ਕਤਰ 'ਚ ਹੋਣ ਵਾਲੇ ਫੀਫਾ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਦੇ ਕਰੀਬ ਹਨ। ਅਰਜਨਟੀਨਾ ਨੇ ਜਿੱਥੇ ਕਪਤਾਨ ਮੇਸੀ ਦੀ ਸ਼ਾਨਦਾਰ ਗੋਲ ਹੈਟ੍ਰਿਕ ਦੀ ਬਦੌਲਤ ਸ਼ੁੱਕਰਵਾਰ ਨੂੰ ਈਆਈ ਮੋਨਿਊਮੇਂਟਲ ਸਟੇਡੀਅਮ ਵਿਚ ਬੋਲੀਵਿਆ ਨੂੰ 3-0 ਨਾਲ ਹਰਾਇਆ, ਉੱਥੇ ਹੀ ਨੇਮਾਰ ਦੇ ਦੂਜੇ ਹਾਫ ਵਿਚ ਸ਼ਾਨਦਾਰ ਗੋਲ ਦੀ ਬਦੌਲਤ ਬ੍ਰਾਜ਼ੀਲ ਨੇ ਪੇਰੂ ਨੂੰ 2-0 ਨਾਲ ਹਰਾਇਆ। ਦੋਵਾਂ ਟੀਮਾਂ ਨੇ ਹੁਣ ਤੱਕ ਇਕ ਵੀ ਮੁਕਾਬਲਾ ਨਹੀਂ ਹਾਰਿਆ ਹੈ। ਬ੍ਰਾਜ਼ੀਲ ਜਿੱਥੇ 8 ਦੇ 8 ਮੈਚ ਜਿੱਤ ਕੇ 24 ਅੰਕਾਂ ਦੇ ਨਾਲ ਟੇਬਲ ਟਾਪਰ ਹੈ, ਉੱਥੇ ਹੀ ਅਰਜਨਟੀਨਾ 8 ਮੈਚਾਂ ਵਿਚ 5 ਜਿੱਤ ਦੇ ਨਾਲ 18 ਅੰਕ ਲੈ ਕੇ ਦੂਜੇ ਸਥਾਨ ਉੱਤੇ ਹੈ। ਉਸ ਨੇ ਤਿੰਨ ਮੈਚ ਡਰਾਅ ਖੇਡੇ ਹਨ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News