ਮੈਸੀ ਨੇ ਮੰਨਿਆ, ਕਰੀਅਰ ਦਾ ਸਭ ਤੋਂ ਤਣਾਅਪੂਰਨ ਸੀ ਨਾਈਜੀਰੀਆਈ ਮੈਚ

Wednesday, Jun 27, 2018 - 10:23 PM (IST)

ਮੈਸੀ ਨੇ ਮੰਨਿਆ, ਕਰੀਅਰ ਦਾ ਸਭ ਤੋਂ ਤਣਾਅਪੂਰਨ ਸੀ ਨਾਈਜੀਰੀਆਈ ਮੈਚ

ਸੇਂਟ ਪੀਟਸਰਬਰਗ— ਅਰਜਨਟੀਨੀ ਸਟਾਰ ਲਿਓਨਲ ਮੈਸੀ ਨੇ ਆਪਣੀ ਟੀਮ ਦੀ ਨਾਈਜੀਰੀਆ 'ਤੇ 2-1 ਦੀ ਜਿੱਤ ਤੋਂ ਬਾਅਦ ਮੰਨਿਆ ਕਿ ਆਪਣੇ ਕਰੀਅਰ ਵਿਚ ਉਹ ਕਦੇ ਵੀ ਇਸ ਤਰ੍ਹਾਂ ਦੀਆਂ ਤਣਾਅਪੂਰਨ ਸਥਿਤੀਆਂ 'ਚੋਂ ਨਹੀਂ ਲੰਘਿਆ ਸੀ। ਅਰਜਨਟੀਨਾ ਲਈ ਇਹ ਮੈਚ 'ਕਰੋ ਜਾਂ ਮਰੋ' ਵਰਗਾ ਸੀ।
ਮੈਸੀ ਨੇ ਟੂਰਨਾਮੈਂਟ ਦਾ ਪਹਿਲਾ ਗੋਲ ਕੀਤਾ ਪਰ ਅਖੀਰ ਵਿਚ ਮਾਕਰੋਸ ਰੋਜੋ ਦੇ ਗੋਲ ਨਾਲ ਹੀ ਉਸ ਦੀ ਜਿੱਤ ਅਤੇ ਆਖਰੀ-16 ਵਿਚ ਸਥਾਨ ਪੱਕਾ ਹੋ ਸਕਿਆ। ਮੈਸੀ ਕੋਲੋਂ ਪੁੱਛਿਆ ਗਿਆ ਕਿ ਕੀ ਉਹ ਇਸ ਦੇ ਕਰੀਅਰ ਦਾ ਸਭ ਤੋਂ ਤਣਾਅਪੂਰਨ ਮੈਚ ਸੀ, ਉਸ ਨੇ ਕਿਹਾ,''ਮੈਂ ਇਸ ਤੋਂ ਪਹਿਲਾਂ ਕਦੇ ਇਸ ਤਰ੍ਹਾਂ ਦੇ ਹਾਲਾਤ ਤੋਂ ਨਹੀਂ ਲੰਘਿਆ ਸੀ। ਇਹ ਹਾਲਾਤ ਦੀ ਵਜ੍ਹਾ ਨਾਲ ਹੀ ਸੀ।''  ਅਰਜਨਟੀਨਾ ਦੇ ਕੋਚ ਜਾਰਜ ਸਾਂਪਓਲੀ ਨੇ ਕਿਹਾ ਕਿ ਜਦੋਂ ਨਾਈਜੀਰੀਆ ਨੇ ਪੈਨਲਟੀ 'ਤੇ ਗੋਲ ਦਾਗ ਕੇ ਸਕੋਰ ਬਰਾਬਰ ਕੀਤਾ ਤਾਂ ਉਸ ਦੀ ਟੀਮ ਨੂੰ ਬਾਹਰ ਹੋਣ ਦੀ ਚਿੰਤਾ ਸਤਾਉਣ ਲੱਗੀ ਸੀ। ਉਸ ਨੇ ਕਿਹਾ ਕਿ ਪੈਨਲਟੀ ਤੋਂ ਬਾਅਦ ਅਸੀਂ ਥੋੜ੍ਹਾ ਬੇਚੈਨ ਹੋ ਗਏ ਸਨ। ਸਾਨੂੰ ਚਿੰਤਾ ਹੋਣ ਲੱਗੀ ਸੀ ਕਿ ਕਿਤੇ ਸਾਡਾ ਸਫਰ ਇੱਥੇ ਹੀ ਨਾ ਥੰਮ੍ਹ ਜਾਵੇ।


Related News