ਮੇਸੀ ਦੇ ਦੋ ਗੋਲਾਂ ਨਾਲ ਬਾਰਸੀਲੋਨਾ ਨੇ ਬੇਟਿਸ ਨੂੰ ਹਰਾਇਆ

Sunday, Nov 08, 2020 - 07:28 PM (IST)

ਮੇਸੀ ਦੇ ਦੋ ਗੋਲਾਂ ਨਾਲ ਬਾਰਸੀਲੋਨਾ ਨੇ ਬੇਟਿਸ ਨੂੰ ਹਰਾਇਆ

ਬਾਰਸੀਲੋਨਾ– ਬਦਲਵੇਂ ਖਿਡਾਰੀ ਦੇ ਤੌਰ 'ਤੇ ਉਤਰੇ ਸਟਾਰ ਖਿਡਾਰੀ ਲਿਓਨਿਲ ਮੇਸੀ ਦੇ ਦੋ ਗੋਲਾਂ ਦੀ ਬਦੌਲਤ ਬਾਰਸੀਲੋਨਾ ਨੇ ਲਾ ਲਿਗਾ ਫੁੱਟਬਾਲ ਟੂਰਨਾਮੈਂਟ ਵਿਚ 10 ਖਿਡਾਰੀਆਂ ਦੇ ਨਾਲ ਖੇਡ ਰਹੇ ਰੀਆਲ ਬੇਟਿਸ ਨੂੰ 5-2 ਨਾਲ ਹਰਾ ਕੇ 4 ਮੈਚਾਂ ਤੋਂ ਬਾਅਦ ਜਿੱਤ ਦਰਜ ਕੀਤੀ। ਮੈਚ ਦੌਰਾਨ ਬਾਰਸੀਲੋਨਾ ਦੇ ਉਭਰਦੇ ਹੋਏ ਖਿਡਾਰੀ ਅੰਸੂ ਫਾਤੀ ਹਾਲਾਂਕਿ ਜ਼ਖ਼ਮੀ ਹੋ ਗਿਆ। ਬਾਰਸੀਲੋਨਾ ਨੇ ਪਹਿਲੇ ਹਾਫ ਵਿਚ ਮੇਸੀ ਨੂੰ ਆਰਾਮ ਦਿੱਤਾ ਸੀ ਕਿਉਂਕਿ ਇਸ ਸਟਾਰ ਖਿਡਾਰੀ ਨੇ ਮਹਿਸੂਸ ਕੀਤਾ ਕਿ ਬੁੱਧਵਾਰ ਨੂੰ ਚੈਂਪੀਅਨਸ ਲੀਗ ਵਿਚ ਡਾਈਨੇਮੋ ਕੀਵ ਵਿਰੁੱਧ 2-1 ਦੀ ਜਿੱਤ ਤੋਂ ਬਾਅਦ ਉਸ ਨੂੰ ਉਭਰਨ ਲਈ ਵਧੇਰੇ ਸਮੇਂ ਦੀ ਲੋੜ ਹੈ। ਇਕ ਸਾਲ ਤੋਂ ਵੀ ਵੱਧ ਸਮੇਂ ਵਿਚ ਬਦਲਵੇਂ ਖਿਡਾਰੀ ਦੇ ਤੌਰ 'ਤੇ ਇਹ ਮੇਸੀ ਦਾ ਪਹਿਲਾ ਲੀਗ ਮੈਚ ਸੀ। ਇਸ ਵਿਚਾਲੇ ਜਾਓ ਫੇਲਿਕਸ ਦੇ ਦੋ ਗੋਲਾਂ ਦੀ ਮਦਦ ਨਾਲ ਐਟਲੇਟਿਕੋ ਮੈਡ੍ਰਿਡ ਨੇ ਕੇਡੀਜ਼ ਵਿਰੁੱਧ 4-0 ਦੀ ਇਕਪਾਸੜ ਜਿੱਤ ਦੇ ਨਾਲ ਅੰਕ ਸੀਚ ਵਿਚ ਚੋਟੀ 'ਤੇ ਜਗ੍ਹਾ ਬਣਾਈ। ਬਾਰਸੀਲੋਨਾ ਦੀ ਟੀਮ ਅਜੇ 8ਵੇਂ ਸਥਾਨ 'ਤੇ ਚੱਲ ਰਹੀ ਹੈ।


author

Gurdeep Singh

Content Editor

Related News