ਸਾਹਿਲ, ਮੁਰਾਦ ਅਤੇ ਸਤੀਸ਼ ਮਰਸੀਡੀਜ਼ ਟਰਾਫੀ ''ਚ ਭਾਰਤ ਦੀ ਨੁਮਾਇੰਦਗੀ ਕਰਨਗੇ
Saturday, Apr 06, 2019 - 03:05 PM (IST)

ਪੁਣੇ— ਗੋਲਫ ਭਾਰਤ ਦੇ ਨਾਲ-ਨਾਲ ਵਿਸ਼ਵ ਦੀਆਂ ਪ੍ਰਮੁੱਖ ਖੇਡਾਂ 'ਚ ਆਪਣਾ ਖਾਸ ਸਥਾਨ ਰਖਦੀ ਹੈ। ਗੋਲਫ ਦੇ ਅਕਸਰ ਕਈ ਕੌਮੀ ਅਤੇ ਕੌਮਾਂਤਰੀ ਮੁਕਾਬਲੇ ਕਰਾਏ ਜਾਂਦੇ ਹਨ।
ਇਸੇ ਤਹਿਤ ਭਾਰਤੀ ਗੋਲਫਰ ਸਾਹਿਲ ਜੈਨ, ਮੁਰਾਦ ਤਾਲਿਬ ਅਤੇ ਸਤੀਸ਼ ਚੀਤੀ ਨੇ ਇਸ ਸਾਲ ਅਕਤੂਬਰ 'ਚ ਜਰਮਨੀ ਦੇ ਸਟਟਗਾਰਡ 'ਚ ਹੋਣ ਵਾਲੇ ਮਰਸੀਡੀਜ਼ ਟਰਾਫੀ ਵਿਸ਼ਵ ਫਾਈਨਲਸ ਦੇ ਲਈ ਟੀਮ 'ਚ ਜਗ੍ਹਾ ਬਣਾ ਲਈ ਹੈ। ਪੁਣੇ ਦੇ ਆਕਸਫੋਰਡ ਗੋਲਫ ਰਿਸਾਰਟ 'ਤੇ ਰਾਸ਼ਟਰੀ ਫਾਈਨਲਸ ਖੇਡਦੇ ਹੋਏ ਸਾਹਿਲ ਨੇ 39 ਦਾ ਸਕੋਰ ਬਣਾਇਆ। ਮੁਰਾਦ ਦਾ ਸਕੋਰ 37 ਰਿਹਾ ਅਤੇ ਸਤੀਸ਼ ਨੇ 36 ਸਕੋਰ ਕੀਤਾ। ਇਸ 'ਚ 11 ਸ਼ਹਿਰਾਂ ਦੇ 41 ਕੁਆਲੀਫਾਇਰਸ ਅਤੇ ਦੋ ਵਾਈਲਡ ਕਾਰਡਧਾਰਕਾਂ ਨੇ ਹਿੱਸਾ ਲਿਆ ਸੀ।