ਏਸ਼ੀਆਈ ਤੈਰਾਕੀ ਚੈਂਪੀਅਨਸ਼ਿਪ 'ਚ ਭਾਰਤੀ ਪੁਰਸ਼ ਰਿਲੇ ਤੈਰਾਕੀ ਟੀਮ ਨੇ ਜਿੱਤਿਆ ਸੋਨ
Tuesday, Sep 24, 2019 - 05:22 PM (IST)

ਸਪੋਰਸਟ ਡੈਸਕ— ਭਾਰਤੀ ਰਿਲੇ ਤੈਰਾਕੀਆਂ ਨੇ 10ਵੀਂ ਏਸ਼ੀਆਈ ਉਮਰ ਵਰਗ ਤੈਰਾਕੀ ਚੈਂਪੀਅਨਸ਼ਿਪ ਦੇ ਸ਼ੁਰੂਆਤੀ ਦਿਨ ਮੰਗਲਵਾਰ ਨੂੰ ਇੱਥੇ ਚਾਰ ਗੁਣਾ 100 ਮੀਟਰ ਪੁਰਸ਼ ਫ੍ਰੀ-ਸਟਾਈਲ 'ਚ ਦਬਦਬਾ ਕਾਇਮ ਕਰਦੇ ਹੋਏ ਸੋਨ ਤਮਗਾ ਹਾਸਲ ਕੀਤਾ। ਸ਼੍ਰੀ ਹਰੀ ਨਟਰਾਜ,ਆਨੰਦ ਹਨੂੰਮਾਨ, ਸੱਜਣ ਪ੍ਰਕਾਸ਼ ਅਤੇ ਵੀਰਧਵਲ ਉਖਾੜੇ ਦੀ ਭਾਰਤੀ ਟੀਮ ਨੇ ਤਿੰਨ ਮਿੰਟ 23.72 ਸੈਕਿੰਡ ਦਾ ਸਮਾਂ ਲਿਆ ਜੋ ਦੂਜੇ ਸਥਾਨ 'ਤੇ ਰਹੇ ਈਰਾਨ (ਤਿੰਨ ਮਿੰਟ 28.46 ਸੈਕਿੰਡ) ਤੋਂ ਪੰਜ ਸੈਕਿੰਡ ਬਿਹਤਰ ਸੀ। ਉਜਬੇਕਿਸਤਾਨ ਦੀ ਟੀਮ ਤਿੰਨ ਮਿੰਟ 30.59 ਸੈਕਿੰਡ ਦੇ ਸਮੇਂ ਨਾਲ ਤੀਜੇ ਸਥਾਨ 'ਤੇ ਰਹੀ।
ਹਰਿ ਨੇ ਇਸ ਮੁਕਾਬਲੇ 'ਚ ਸ਼ੁਰੂਆਤ ਕਰਦੇ ਹੋਏ 50.68 ਸੈਕਿੰਡ ਦੇ ਸਮੇਂ ਭਾਰਤ ਨੂੰ ਸ਼ਾਨਦਾਰ ਸ਼ੁਰੂਆਤ ਦਿਲਾਈ ਜਦ ਕਿ ਉਖਾੜੇ ਨੇ 50.39 ਸੈਕਿੰਡ ਦਾ ਸਮਾਂ ਲੈ ਕੇ ਭਾਰਤੀ ਦਬਦਬੇ ਨੂੰ ਬਰਕਰਾਰ ਰੱਖਿਆ। ਰਿਜੁਤਾ ਉਖਾੜੇ (59.83 ਸੈਕਿੰਡ), ਦਿਵਿਆ ਸਤੀਜਾ (ਇਕ ਮਿੰਟ ਅਤੇ 01.61 ਸੈਕਿੰਡ), ਸ਼ਿਵਾਨੀ ਕਟਾਰੀਆ (59.57 ਸੈਕਿੰਡ) ਅਤੇ ਮਾਨਾ ਪਟੇਲ (59.75 ਸੈਕਿੰਡ)। ਭਾਰਤੀ ਮਹਿਲਾ ਟੀਮ ਨੇ ਚਾਰ ਗੁਣਾ 400 ਫ੍ਰੀ-ਸਟਾਈਲ 'ਚ ਕੁੱਲ ਚਾਰ ਮਿੰਟ 00.76 ਸੈਕਿੰਡ ਦੇ ਸਮੇਂ ਨਾਲ ਚਾਂਦੀ ਦਾ ਤਮਗਾ ਹਾਸਲ ਕੀਤਾ। ਇਸ ਮਕਾਬਲੇ ਦਾ ਸੋਨ ਥਾਈਲੈਂਡ (ਤਿੰਨ ਮਿੰਟ 54.29 ਸੈਕਿਡ) ਜਦ ਕਿ ਕਾਂਸੀ ਤਮਗਾ ਹਾਂਗਕਾਂਗ ਦੀ ਟੀਮ ਦੇ ਨਾਂ ਰਿਹਾ।
ਭਾਰਤ ਨੂੰ ਦਿਨ ਦਾ ਦੂਜਾ ਚਾਂਦੀ ਤਮਗਾ ਗਰੁਪ ਦੋ ਬਾਲਕ ਵਰਗ 'ਚ ਮਿਲਿਆ ਜਿੱਥੇ ਵੇਦਾਂਤ ਮਾਧਵਨ (55.27 ਸੈਕਿੰਡ), ਉਤਕਰਸ਼ ਪਾਟਿਲ (57.10 ਸੈਕਿੰਡ), ਸਾਹਿਲ ਲਸਕਰ (54.83 ਸੈਕਿੰਡ) ਅਤੇ ਸ਼ੋਅਨ ਗਾਂਗੂਲੀ (54.29 ਸੈਕਿੰਡ) ਦੀ ਟੀਮ ਨੇ ਤਿੰਨ ਮਿੰਟ 41.49 ਸੈਕਿੰਡ ਦੇ ਨਾਲ ਦੂਜਾ ਸਥਾਨ ਹਾਸਲ ਕੀਤਾ। ਬੱਚਿਆਂ ਦੇ ਗਰੁੱਪ ਇਕ 'ਚ ਭਾਰਤੀ ਟੀਮ ਨੇ ਚਾਰ ਗੁਣਾ 100 ਮੀਟਰ ਫ੍ਰੀ-ਸਟਾਈਲ ਰਿਲੇ 'ਚ ਕਾਂਸੀ ਤਮਗਾ ਜਿੱਤਿਆ।