ਮੀਨਾ ਕੁਮਾਰੀ ਨੇ ਸੋਨ ਜਦਕਿ ਬਾਸੁਮਾਤਰੇ ਅਤੇ ਸਾਕਸ਼ੀ ਨੇ ਚਾਂਦੀ ਦੇ ਤਮਗੇ ਜਿੱਤੇ
Sunday, Apr 14, 2019 - 09:31 AM (IST)

ਨਵੀਂ ਦਿੱਲੀ— ਸਟ੍ਰਾਂਜਾ ਕੱਪ 'ਚ ਸੋਨ ਤਮਗਾ ਜਿੱਤਣ ਵਾਲੀ ਮੀਨਾ ਕੁਮਾਰੀ ਮੈਸਰਾਮ (54 ਕਿਲੋਗ੍ਰਾਮ) ਨੇ ਜਰਮਨੀ ਦੇ ਕੋਲੋਨ ਮੁੱਕੇਬਾਜ਼ੀ ਵਿਸ਼ਵ ਕੱਪ 2019 'ਚ ਸ਼ਨੀਵਾਰ ਨੂੰ ਸੋਨ ਤਮਗਾ ਕੇ ਆਪਣੇ ਨਾਂ ਕੀਤਾ ਹੈ ਜਦਕਿ ਸਾਕਸ਼ੀ (57 ਕਿਲੋਗ੍ਰਾਮ) ਅਤੇ ਪੀਲਾਓ ਬਾਸੁਮਾਤਰੇ (64 ਕਿਲੋਗ੍ਰਾਮ) ਨੂੰ ਫਾਈਨਲ 'ਚ ਹਾਰ ਦੇ ਬਾਅਦ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ। ਭਾਰਤ ਨੇ ਇਸ ਵਕਾਰੀ ਯੂਰਪੀ ਟੂਰਨਾਮੈਂਟ 'ਚ ਪੰਜ ਤਮਗੇ ਆਪਣੇ ਨਾਂ ਕੀਤੇ। ਸ਼ੁੱਕਰਵਾਰ ਨੂੰ ਪਿੰਕੀ ਰਾਣੀ (51 ਕਿਲੋਗ੍ਰਾਮ) ਅਤੇ ਪਰਵੀਨ (60 ਕਿਲੋਗ੍ਰਾਮ) ਨੇ ਕਾਂਸੀ ਤਮਗੇ ਹਾਸਲ ਕੀਤੇ ਸਨ।