ਮੇਦਵੇਦੇਵ ਨੇ ਓਪਨ ਖਿਤਾਬ ਜਿੱਤਿਆ, ਰੈਂਕਿੰਗ ’ਚ ਨੰਬਰ-2 ’ਤੇ ਪਹੁੰਚਿਆ
Monday, Mar 15, 2021 - 08:25 PM (IST)
ਮਾਰਸਲੀ– ਚੋਟੀ ਦਰਜਾ ਪ੍ਰਾਪਤ ਦਾਨਿਲ ਮੇਦਵੇਦੇਵ ਨੇ ਡਬਲਜ਼ ਮਾਹਿਰ ਪਿਯਰੇ ਹੁਗੂਏਸ ਹਰਬਰਟ ਨੂੰ ਓਪਨ ਫਾਈਨਲ ਵਿਚ 6-4, 6-7, 6-4 ਨਾਲ ਹਰਾ ਕੇ ਕਰੀਅਰ ਦਾ 10ਵਾਂ ਖਿਤਾਬ ਜਿੱਤ ਲਿਆ। ਉਹ ਤਾਜਾ ਏ. ਟੀ. ਪੀ. ਰੈਂਕਿੰਗ ਵਿਚ ਦੁਨੀਆ ਦਾ ਦੂਜੇ ਨੰਬਰ ਦਾ ਖਿਡਾਰੀ ਬਣਨ ਜਾ ਰਿਹਾ ਹੈ। ਮੇਦਵੇਦੇਵ ਰੈਂਕਿੰਗ ਵਿਚ ਰਾਫੇਲ ਨਡਾਲ ਦੀ ਜਗ੍ਹਾ ਲਵੇਗਾ। 20 ਵਾਰ ਦਾ ਗ੍ਰੈਂਡ ਸਲੈਮ ਚੈਂਪੀਅਨ ਨਡਾਲ ਤੀਜੇ ਸਥਾਨ ’ਤੇ ਖਿਸਕ ਜਾਵੇਗਾ।
ਇਹ ਖ਼ਬਰ ਪੜ੍ਹੋ- ਵਿੰਡੀਜ਼ ਨੇ ਸ਼੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾ ਕੇ ਵਨ ਡੇ ਸੀਰੀਜ਼ 3-0 ਨਾਲ ਜਿੱਤੀ
ਉਸ ਨੇ 10 ਵਿਚੋਂ 6 ਖਿਤਾਬ ਇਨਡੋਰ ਤੇ ਹਾਰਡ ਕੋਰਟ ’ਤੇ ਜਿੱਤੇ ਹਨ। ਉਥੇ ਹੀ ਉਸਦੇ ਵਿਰੋਧੀ ਫਰਾਂਸ ਦੇ ਹਰਬਰਟ ਨੇ ਇਸ ਹਫਤੇ ਦੂਜਾ ਦਰਜਾ ਪ੍ਰਾਪਤ ਯੂਨਾਨ ਦੇ ਸਟੇਫਾਨੋਸ ਸਿਤਸਿਪਾਸ ਤੇ ਦੁਨੀਆ ਦੇ ਸਾਬਕਾ ਚੌਥੇ ਨੰਬਰ ਦੇ ਖਿਡਾਰੀ ਕੇਈ ਨਿਸ਼ੀਕੋਰੀ ਨੂੰ ਹਰਾਇਆ ਸੀ। ਇਸ ਹਫਤੇ ਦੂਜੀ ਰੈਂਕਿੰਗ ਹਾਸਲ ਕਰਨ ਤੋਂ ਬਾਅਦ ਮੇਦਵੇਦੇਵ ਬਿੱਗ ਫੋਰ (ਰੋਜਰ ਫੈਡਰਰ, ਨਡਾਲ, ਨੋਵਾਕ ਜੋਕੋਵਿਚ ਤੇ ਐਂਡੀ ਮਰੇ) ਨਾਲ ਇਹ ਰੈਂਕਿੰਗ ਹਾਸਲ ਕਰਨ ਵਾਲਾ ਜੁਲਾਈ 2005 ਤੋਂ ਬਾਅਦ ਪਹਿਲਾ ਖਿਡਾਰੀ ਹੋਵੇਗਾ।
ਇਹ ਖ਼ਬਰ ਪੜ੍ਹੋ- ਓਲੰਪਿਕ ਟਿਕਟ ਹਾਸਲ ਕਰਨ ਵਾਲੀ ਪਹਿਲੀ ਭਾਰਤੀ ਤਲਵਾਰਬਾਜ਼ ਬਣੀ ਭਵਾਨੀ ਦੇਵੀ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।