ਮੇਦਵੇਦੇਵ ਹਾਲੇ ਟੈਨਿਸ ਦੇ ਕੁਆਰਟਰ ਫਾਈਨਲ ''ਚ

Friday, Jun 17, 2022 - 01:29 PM (IST)

ਮੇਦਵੇਦੇਵ ਹਾਲੇ ਟੈਨਿਸ ਦੇ ਕੁਆਰਟਰ ਫਾਈਨਲ ''ਚ

ਹਾਲੇ (ਜਰਮਨੀ)- ਚੋਟੀ ਦਾ ਦਰਜਾ ਪ੍ਰਾਪਤ ਦਾਨਿਲ ਮੇਦਵੇਦੇਵ ਨੇ ਇਲਿਆ ਇਵਾਸ਼ਿਕਾ ਨੂੰ ਇਕ ਹਫ਼ਤੇ 'ਚ ਦੂਜੀ ਵਾਰ ਹਰਾ ਕੇ ਹਾਲੇ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕੀਤਾ। ਵਿਸਵ ਰੈਂਕਿੰਗ 'ਚ ਮੁੜ ਤੋਂ ਨੰਬਰ ਇਕ 'ਤੇ ਕਾਬਜ ਹੋਣ ਵਾਲੇ ਰੂਸੀ ਖਿਡਾਰੀ ਮੇਦਵੇਦੇਵ ਨੇ ਬੇਲਾਰੂਸ ਦੇ ਇਵਾਸ਼ਿਕਾ ਨੂੰ 7-6 (4), 6-3 ਨਾਲ ਹਰਾਇਆ। 

ਉਨ੍ਹਾਂ ਨੇ ਪਹਿਲੇ ਸੈੱਟ 'ਚ 5-4 ਦੇ ਸਕੋਰ 'ਤੇ ਤਿੰਨ ਸੈੱਟ ਪੁਆਇੰਟ ਬਚਾ ਕੇ ਜਿੱਤ ਦਰਜ ਕੀਤੀ। ਮੇਦਵੇਦੇਵ ਦਾ ਅਗਲਾ ਮੁਕਾਬਲਾ ਸਤਵਾਂ ਦਰਜਾ ਪ੍ਰਾਪਤ ਰਾਬਰੋਟ ਬਾਤਿਸਤਾ ਆਗੁਟ ਨਾਲ ਹੋਵੇਗਾ, ਜਿਨ੍ਹਾਂ ਨੇ ਕੁਆਲੀਫਾਇਰ ਟਾਲੋਨ ਗ੍ਰਿਕਸਪੁਰ ਨੂੰ 6-7 (6), 6-4, 6-2 ਨਾਲ ਹਰਾਇਆ। ਅੱਠਵਾਂ ਦਰਜਾ ਪ੍ਰਾਪਤ ਕਾਰੇਨ ਖਾਚਾਨੋਵ ਤੇ ਜਰਮਨੀ ਦੇ ਆਸਕਰ ਆਂਦਰੇ ਵੀ ਅੱਗੇ ਵਧਣ 'ਚ ਸਫਲ਼ ਰਹੇ। ਖਾਚਾਨੋਵ ਨੇ ਲਾਸਲੋ ਜੇਰੇ ਨੂੰ 7-6 (4), 6-4 ਨਾਲ ਜਦਕਿ ਆਂਦਰੇ ਨੇ ਨਿਕੋਲੋਜ਼ ਬੇਸਲਸ਼ਵਿਲੀ ਨੂੰ 4-6, 6-0, 7-6 (3) ਨਾਲ ਹਰਾਇਆ।


author

Tarsem Singh

Content Editor

Related News