ਐੱਮ. ਸੀ. ਸੀ. ਆਨਰੇਰੀ ਮੈਂਬਰ ਚੁਣ ਗਏ ਗ੍ਰੀਮ ਸਮਿੱਥ
Wednesday, Oct 23, 2019 - 08:59 PM (IST)

ਲੰਡਨ— ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਗ੍ਰੀਮ ਸਮਿੱਥ ਨੂੰ ਮੇਰੀਲਬੋਨ ਕ੍ਰਿਕਟ ਕਲੱਬ (ਐੱਮ. ਸੀ. ਸੀ.) ਦਾ ਆਨਰੇਰੀ ਮੈਂਬਰ ਚੁਣਿਆ ਗਿਆ ਹੈ। ਐੱਮ. ਸੀ. ਸੀ. ਨੇ ਟਵਿਟਰ 'ਤੇ ਸਮਿੱਥ ਦੀ ਮੈਂਬਰੀ ਦਾ ਐਲਾਨ ਕੀਤਾ। ਐੱਮ. ਸੀ. ਸੀ. ਨੇ ਟਵੀਟ ਕੀਤਾ, ''ਐੱਮ. ਸੀ. ਸੀ. ਅੱਜ ਦੱਖਣੀ ਅਫਰੀਕਾ ਦੇ ਚੋਟੀ ਦੇ ਗ੍ਰੀਮ ਸਮਿੱਥ ਨੂੰ ਕਲੱਬ ਦਾ ਆਨਰੇਰੀ ਮੈਂਬਰ ਚੁਣੇ ਜਾਣ ਦਾ ਐਲਾਨ ਕਰਦਾ ਹੈ''। ਦੱਖਣੀ ਅਫਰੀਕਾ ਲਈ ਇਕਦਿਨਾ ਅੰਤਰਰਾਸ਼ਟਰੀ ਕ੍ਰਿਕਟ ਵਿਚ 6989 ਦੌੜਾਂ ਬਣਾਉਣ ਵਾਲੇ ਸਮਿੱਥ ਨੇ ਇਸ ਸਨਮਾਨ 'ਤੇ ਖੁਸ਼ੀ ਜਤਾਈ। ਸਾਬਕਾ ਬੱਲੇਬਾਜ਼ ਸਮਿੱਥ 22 ਸਾਲ ਦੀ ਉਮਰ ਵਿਚ ਦੱਖਣੀ ਅਫਰੀਕਾ ਦਾ ਸਭ ਤੋਂ ਨੌਜਵਾਨ ਕਪਤਾਨ ਬਣਿਆ। ਉਸ ਨੇ ਟੈਸਟ ਮੈਚਾਂ ਵਿਚ 27 ਸੈਂਕੜਿਆਂ ਦੀ ਮਦਦ ਨਾਲ 9265 ਦੌੜਾਂ ਬਣਾਈਆਂ।
ਆਸਟਰੇਲੀਆ ਦੇ ਸਾਬਕਾ ਆਫ ਸਪਿਨਰ ਟਿਮ ਮੇ ਨੂੰ ਵੀ ਆਨਰੇਰੀ ਉਮਰ ਭਰ ਲਈ ਮੈਂਬਰੀ ਦਿੱਤੀ ਗਈ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਇਸ ਸਾਲ ਪਾਲ ਕੋਲਿੰਗਵੁੱਡ, ਏ. ਬੀ. ਡਿਵੀਲੀਅਰਸ, ਮਿਸ਼ੇਲ ਜਾਨਸਨ ਅਤੇ ਏਡ੍ਰੀਅਨ ਮੋਰਗਨ ਨੂੰ ਐੱਮ. ਸੀ. ਸੀ. ਦੀ ਉਮਰ ਭਰ ਲਈ ਮੈਂਬਰੀ ਦਿੱਤੀ ਜਾ ਚੁੱਕੀ ਹੈ।