ਖੁਦ ਨੂੰ ਸਭ ਤੋਂ ਅਲਗ ਕਰਕੇ ਆਜ਼ਾਦੀ ਦੇ ਨਵੇਂ ਮਾਇਨੇ ਸਮਝ ਆਏ : ਮੈਰੀ ਕਾਮ

Saturday, Mar 21, 2020 - 09:58 AM (IST)

ਖੁਦ ਨੂੰ ਸਭ ਤੋਂ ਅਲਗ ਕਰਕੇ ਆਜ਼ਾਦੀ ਦੇ ਨਵੇਂ ਮਾਇਨੇ ਸਮਝ ਆਏ : ਮੈਰੀ ਕਾਮ

ਨਵੀਂ ਦਿੱਲੀ— ਕੋਰੋਨਾ ਮਹਾਮਾਰੀ ਕਾਰਨ ਸਭ ਕੁਝ ਠੱਪ ਪੈ ਗਿਆ ਹੈ ਪਰ ਭਾਰਤੀ ਮਹਿਲਾ ਮੁੱਕੇਬਾਜ਼ ਐੱਮ. ਸੀ. ਮੈਰੀ ਕਾਮ ਨੇ ਕਿਹਾ ਹੈ ਕਿ ਜ਼ਿੰਦਗੀ ਦੀ ਰਫ਼ਤਾਰ ਹੌਲੀ ਹੋਣ ਨਾਲ ਉਨ੍ਹਾਂ ਨੂੰ ਆਜ਼ਾਦੀ ਦੇ ਮਾਅਨੇ ਸਮਝ ਆ ਗਏ ਹਨ। ਇਸ ਮਹੀਨੇ ਜਾਰਡਨ ਵਿਚ ਏਸ਼ੀਆਈ ਓਲੰਪਿਕ ਕੁਆਲੀਫਾਇਰ ‘ਚ ਓਲੰਪਿਕ ਕੋਟਾ ਹਾਸਲ ਕਰਨ ਵਾਲੀ ਮੈਰੀ ਕਾਮ ਉਥੋਂ ਮੁੜਨ ਤੋਂ ਬਾਅਦ ਦਿੱਲੀ ਦੇ ਆਪਣੇ ਘਰ ਵਿਚ ਆਈਸੋਲੇਸ਼ਨ ‘ਤੇ ਹੈ। PunjabKesariਮੈਰੀ ਕਾਮ ਨੇ ਕਿਹਾ ਕਿ ਮੈਂ ਆਰਾਮ ਕਰ ਰਹੀ ਹਾਂ। ਕਸਰਤ ਕਰਦੀ ਹਾਂ ਤੇ ਆਪਣੀ ਫਿਟਨੈੱਸ ‘ਤੇ ਪੂਰਾ ਧਿਆਨ ਦਿੰਦੀ ਹਾਂ। ਆਪਣੇ ਬੱਚਿਆਂ ਨਾਲ ਖੇਡਦੀ ਹਾਂ ਕਿਉਂਕਿ ਪੂਰਾ ਇਕ ਮਹੀਨਾ ਬਾਹਰ ਰਹੀ ਹਾਂ। ਇਹ ਖ਼ੁਦ ਨੂੰ ਇਕਾਂਤ ਵਿਚ ਰੱਖਣ ਦਾ ਸਭ ਤੋਂ ਚੰਗਾ ਹਿੱਸਾ ਹੈ। ਮੈਂ ਆਪਣੇ ਪਰਿਵਾਰ ਨਾਲ ਹਾਂ ਤੇ ਕਿਸੇ ਗੱਲ ਦੀ ਚਿੰਤਾ ਨਹੀਂ ਹੈ। ਮੈਂ ਹਰ ਕਿਸੇ ਨੂੰ ਅਪੀਲ ਕਰਨਾ ਚਾਹੁੰਦੀ ਹਾਂ ਕਿ ਘਬਰਾਓ ਨਾ ਤੇ ਘਰ ‘ਤੇ ਆਪਣੇ ਪਰਿਵਾਰ ਨਾਲ ਸਮਾਂ ਬਿਤਾਓ। ਉਨ੍ਹਾਂ ਨੇ ਕਿਹਾ ਕਿ ਮੈਨੂੰ ਇਸ ਸਮੇਂ ਆਜ਼ਾਦੀ ਦੇ ਨਵੇਂ ਮਾਅਨੇ ਸਮਝ ਆ ਰਹੇ ਹਨ। ਮੈਨੂੰ ਰੋਜ਼ ਦੇ ਪ੍ਰੋਗਰਾਮ ਦਾ ਕੋਈ ਤਣਾਅ ਨਹੀਂ ਹੈ। ਇਸ ਸਮੇਂ ਮੈਨੂੰ ਇੰਨਾ ਹੀ ਪਤਾ ਹੈ ਕਿ ਮੇਰੇ ਬੱਚੇ ਬਹੁਤ ਖ਼ੁਸ਼ ਹਨ। ਪਿਛਲੇ ਦਸ ਬਾਰ੍ਹਾਂ ਦਿਨ ਤੋਂ ਉਨ੍ਹਾਂ ਨੂੰ ਬਿਨਾਂ ਕਿਸੇ ਅੜਿੱਕੇ ਉਨ੍ਹਾਂ ਦੀ ਮਾਂ ਮਿਲੀ ਹੈ।


author

Tarsem Singh

Content Editor

Related News