ਐਮਬਾਪੇ ਦੀ ਹੈਟ੍ਰਿਕ ਨਾਲ PSG ਨੇ ਬਾਰਸੀਲੋਨਾ ਨੂੰ 4-1 ਨਾਲ ਹਰਾਇਆ

Wednesday, Feb 17, 2021 - 11:22 PM (IST)

ਐਮਬਾਪੇ ਦੀ ਹੈਟ੍ਰਿਕ ਨਾਲ PSG ਨੇ ਬਾਰਸੀਲੋਨਾ ਨੂੰ 4-1 ਨਾਲ ਹਰਾਇਆ

ਬਾਰਸੀਲੋਨਾ– ਕਾਈਲਨ ਐਮਬਾਪੇ ਦੀ ਹੈਟ੍ਰਿਕ ਦੀ ਮਦਦ ਨਾਲ ਪੈਰਿਸ ਸੇਂਟ ਜਰਮਨ (ਪੀ. ਐੱਸ. ਜੀ.) ਨੇ ਲਿਓਨਿਲ ਮੇਸੀ ਦੀ ਮੌਜੂਦਗੀ ਵਾਲੇ ਬਾਰਸੀਲੋਨਾ ਨੂੰ ਚੈਂਪੀਅਨਸ ਲੀਗ ਫੁੱਟਬਾਲ ਟੂਰਨਾਮੈਂਟ ਵਿਚ 4-1 ਨਾਲ ਕਰਾਰੀ ਹਾਰ ਦਿੱਤੀ।

PunjabKesari


ਐਮਬਾਪੇ ਨੇ ਜਿਸ ਤਰ੍ਹਾਂ ਦੀ ਫਾਰਮ ਦਿਖਾਈ, ਉਸ ਤੋਂ ਮੇਸੀ ਦਾ ਜਾਦੂ ਫਿੱਕਾ ਪੈ ਗਿਆ ਤੇ ਬਾਰਸੀਲੋਨਾ ਕੋਲ ਇਸ ਵਾਰ ਵਾਪਸੀ ਦਾ ਕੋਈ ਮੌਕਾ ਨਹੀਂ ਰਿਹਾ। ਮੇਸੀ ਨੇ 27ਵੇਂ ਮਿੰਟ ਵਿਚ ਪੈਨਲਟੀ ਕਾਰਨਰ ’ਤੇ ਗੋਲ ਕਰਕੇ ਬਾਰਸੀਲੋਨਾ ਨੂੰ ਬੜ੍ਹਤ ਦਿਵਾਈ ਪਰ ਇਸ ਤੋਂ ਬਾਅਦ ਐਮਬਾਪੇ ਨੇ ਕੈਂਪ ਨੋਓ ਸਟੇਡੀਅਮ ਵਿਚ 32ਵੇਂ, 65ਵੇਂ ਤੇ 85ਵੇਂ ਮਿੰਟ ਵਿਚ ਗੋਲ ਕਰਕੇ ਹੈਟ੍ਰਿਕ ਬਣਾਈ ਤੇ ਆਪਣੀ ਟੀਮ ਨੂੰ ਵੱਡੀ ਜਿੱਤ ਦਿਵਾਈ।
ਪੀ. ਐੱਸ. ਜੀ. ਵਲੋਂ ਇਕ ਹੋਰ ਗੋਲ ਮੋਇਜ ਕੀਨ ਨੇ 70ਵੇਂ ਮਿੰਟ ਵਿਚ ਕੀਤਾ। ਬਾਰਸੀਲੋਨਾ ਨੇ ਚਾਰ ਸਾਲ ਪਹਿਲਾਂ ਟੂਰਨਾਮੈਂਟ ਦੇ ਇਸੇ ਗੇੜ ਵਿਚ ਪੀ. ਐੱਸ. ਜੀ . ’ਤੇ ਵੱਡੀ ਜਿੱਤ ਦਰਜ ਕੀਤੀ ਸੀ। ਬਾਰਸੀਲੋਨਾ ਤਦ ਪਹਿਲੇ ਗੇੜ ਵਿਚ 4-0 ਨਾਲ ਹਾਰ ਗਿਆ ਸੀ ਪਰ ਉਸ ਨੇ ਦੂਜੇ ਗੇੜ ਦਾ ਮੈਚ 6-1 ਨਾਲ ਜਿੱਤਿਆ ਸੀ। ਇਹ ਹਾਰ ਬਾਰਸੀਲੋਨਾ ਲਈ ਇਕ ਹੋਰ ਝਟਕਾ ਹੈ, ਜਿਸ ਦੀ ਟੀਮ ਪਿਛਲੇ ਸਾਲ ਕੁਆਰਟਰ ਫਾਈਨਲ ਵਿਚ ਬਾਇਰਨ ਮਿਊਨਿਖ ਦੇ ਹੱਥੋਂ 8-2 ਨਾਲ ਕਰਾਰੀ ਹਾਰ ਤੋਂ ਬਾਅਦ ਇਕਜੁੱਟ ਹੋ ਕੇ ਨਹੀਂ ਖੇਡ ਸਕੀ ਸੀ।

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News