ਆਸਟ੍ਰੀਆ ਨੇ ਨਾਰਵੇ ਦਾ ਦਬਦਬਾ ਖਤਮ ਕੀਤਾ, ਸੁਪਰ-ਜੀ ਦਾ ਸੋਨ ਤਗਮਾ ਜਿੱਤਿਆ

02/16/2018 2:06:50 PM

ਪਯੋਂਗਚਾਂਗ, (ਬਿਊਰੋ)— ਦੱਖਣੀ ਕੋਰੀਆ ਦੇ ਸ਼ਹਿਰ ਪਯੋਂਗਚਾਂਗ 'ਚ 9 ਫਰਵਰੀ ਤੋਂ ਵਿੰਟਰ ਓਲੰਪਿਕ 2018 ਦੀ ਸ਼ੁਰੂਆਤ ਹੋਈ ਹੈ। ਇਹ ਟੂਰਨਾਮੈਂਟ 25 ਫਰਵਰੀ ਤੱਕ ਆਯੋਜਿਤ ਕੀਤਾ ਜਾਵੇਗਾ। ਇਸ ਦੌਰਾਨ ਆਸਟਰੀਆ ਦੇ ਮਾਥੀਆਸ ਮੇਯਰ ਨੇ ਨਾਰਵੇ ਦੇ ਸਕਾਇਰਾਂ ਨੂੰ ਹੈਰਾਨ ਕਰਦੇ ਹੋਏ ਅੱਜ ਇੱਥੇ ਪਯੋਂਗਚਾਂਗ ਵਿੰਟਰ ਓਲੰਪਿਕ ਦੇ ਪੁਰਸ਼ ਸੁਪਰ-ਜੀ ਮੁਕਾਬਲੇ 'ਚ ਰੋਮਾਂਚਕ ਜਿੱਤ ਦਰਜ ਕੀਤੀ। 

ਨਾਰਵੇ ਨੇ 2002 ਤੋਂ ਇਸ ਮੁਕਾਬਲੇ 'ਚ ਆਪਣਾ ਦਬਦਬਾ ਬਣਾਇਆ ਹੋਇਆ ਸੀ, ਓਲੰਪਿਕ ਦੀਆਂ ਪਿਛਲੀਆਂ ਅੱਠ ਸੁਪਰ-ਜੀ ਰੇਸ 'ਚੋਂ ਪੰਜ ਉਨ੍ਹਾਂ ਨੇ ਆਪਣੇ ਨਾਂ ਕੀਤੀਆਂ ਸਨ। ਪਰ ਮੇਯਰ ਨੇ ਨਾਰਵੇ ਦੇ ਸਾਬਕਾ ਚੈਂਪੀਅਨ ਜੇਟਿਲ ਜਾਨਸਤਰੂਡ 'ਤੇ ਬੜ੍ਹਤ ਬਣਾਉਂਦੇ ਹੋਏ ਇਕ ਮਿੰਟ 24.44 ਸਕਿੰਟ ਦੇ ਸਮੇਂ 'ਚ ਪਹਿਲਾ ਸਥਾਨ ਹਾਸਲ ਕੀਤਾ। ਸਵਿਟਜ਼ਰਲੈਂਡ ਦੇ ਬੀਟ ਫਿਊਜ਼ 0.13 ਸਕਿੰਟਾਂ ਤੋਂ ਪਿਛੜਕੇ ਦੂਜੇ ਸਥਾਨ 'ਤੇ ਰਹੇ ਜਦਕਿ ਜਾਨਸਤਰੂਡ ਨੇ ਕਾਂਸੀ ਦਾ ਤਮਗਾ ਹਾਸਲ ਕੀਤਾ।  ਜਾਨਸਤਰੂਡ ਆਸਟ੍ਰੀਆ ਦੇ ਮੇਯਰ ਤੋਂ 0.18 ਸਕਿੰਟ ਤੋਂ ਪਿਛੜ ਗਏ।


Related News