ਅਭਿਆਸ ਮੈਚ ਦੌਰਾਨ ਮਯੰਕ ਨੇ ਖੇਡਿਆ ਕਪਿਲ ਦੇਵ ਦਾ ਮਸ਼ਹੂਰ ਨਟਰਾਜ ਸ਼ਾਟ, ਦੇਖੋ ਵੀਡੀਓ

Tuesday, Feb 18, 2020 - 11:57 AM (IST)

ਅਭਿਆਸ ਮੈਚ ਦੌਰਾਨ ਮਯੰਕ ਨੇ ਖੇਡਿਆ ਕਪਿਲ ਦੇਵ ਦਾ ਮਸ਼ਹੂਰ ਨਟਰਾਜ ਸ਼ਾਟ, ਦੇਖੋ ਵੀਡੀਓ

ਸਪੋਰਟਸ ਡੈਸਕ :  ਮਯੰਕ ਅਗਰਵਾਲ ਨੇ ਐਤਵਾਰ ਨੂੰ ਇਥੇ ਭਾਰਤ ਦੇ ਨਿਊਜ਼ੀਲੈਂਡ ਇਲੈਵਨ ਖਿਲਾਫ ਡਰਾਅ ਹੋਏ ਅਭਿਆਸ ਮੈਚ 'ਚ ਆਪਣੇ ਜਨਮਦਿਨ ਦੇ ਮੌਕੇ 'ਤੇ ਦੌੜਾਂ ਬਣਾਈਆਂ ਅਤੇ 99 ਗੇਂਦਾਂ 'ਚ 10 ਚੌਕਿਆਂ ਅਤੇ ਤਿੰਨ ਛੱਕਿਆਂ ਨਾਲ 81 ਦੌੜਾਂ ਬਣਾ ਕੇ ਰਟਾਇਰ ਹੋਏ। ਅਜਿਹੇ 'ਚ ਮਯੰਕ ਨੇ ਇਸ ਦੌਰਾਨ ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਦਾ ਟ੍ਰੇਡਮਾਰਕ ਨਟਰਾਜ ਸ਼ਾਟ ਵੀ ਖੇਡਿਆ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

ਦਰਅਸਲ, ਭਾਰਤ ਦੇ ਮਯੰਕ ਅਗਰਵਾਲ ਨੇ ਐਤਵਾਰ ਨੂੰ ਇੱਥੇ ਡਰਾਅ ਹੋਏ ਅਭਿਆਸ ਮੈਚ 'ਚ ਹੌਂਸਲਾ ਵਧਾਉਣ ਵਾਲੀ 81 ਦੌੜਾਂ ਦੀ ਪਾਰੀ ਖੇਡੀ ਜਿਸ ਦੇ ਨਾਲ ਨਿਊਜ਼ੀਲੈਂਡ ਦੌਰੇ 'ਤੇ ਉਨ੍ਹਾਂ ਦੀ ਖ਼ਰਾਬ ਫ਼ਾਰਮ ਦਾ ਅੰਤ ਹੋਇਆ ਜਿਸ ਦੇ ਬਾਰੇ 'ਚ ਉਹ ਸੋਚਣਾ ਨਹੀਂ ਚਾਹੁੰਦੇ। ਅਭਿਆਸ ਮੈਚ 'ਚ ਇਸ ਪਾਰੀ ਤੋਂ ਪਹਿਲੇ ਅਗਰਵਾਲ  ਨੇ 8,32, 29, 37, 24, 0,  0, 32, 3, 1, 1 ਦੌੜਾਂ ਦੀ ਪਾਰੀ ਖੇਡੀ ਸੀ ਜਿਸ ਦੇ ਨਾਲ ਨਿਊਜ਼ੀਲੈਂਡ ਖਿਲਾਫ ਦੋ ਟੈਸਟ ਮੈਚਾਂ ਦੀ ਸੀਰੀਜ਼ ਤੋਂ ਪਹਿਲਾਂ ਉਨ੍ਹਾਂ ਦੇ ‍ਆਤਮਵਿਸ਼ਵਾਸ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਸਨ। PunjabKesari


Related News