ਦੀਪਕ ਚਾਹਰ ਤੋਂ ਬਾਅਦ ਉੱਤਰਾਖੰਡ ਦੇ ਇਸ ਗੇਂਦਬਾਜ਼ ਨੇ ਹੈਟ੍ਰਿਕ ਲੈ ਕੇ ਰਚਿਆ ਇਤਿਹਾਸ

11/13/2019 11:04:19 AM

ਸਪੋਰਟਸ ਡੈਸਕ— ਇਸ ਸਮੇਂ ਭਾਰਤ 'ਚ ਹੈਟ੍ਰਿਕ ਦਾ ਦੌਰ ਚੱਲ ਰਿਹਾ ਹੈ। ਭਾਰਤੀ ਗੇਂਦਬਾਜ਼ ਲਗਾਤਾਰ ਹੈਟ੍ਰਿਕ 'ਤੇ ਹੈਟ੍ਰਿਕ ਲਗਾਏ ਜਾ ਰਹੇ ਹਨ। ਸੱਯਦ ਮੁਸ਼ਤਾਕ ਅਲੀ ਟਰਾਫੀ ਟੀ-20 ਟੂਰਨਾਮੈਂਟ ਦੇ ਗਰੁੱਪ-ਏ ਮੁਕਾਬਲੇ 'ਚ ਮੰਗਲਵਾਰ ਨੂੰ ਉੱਤਰਾਖੰਡ ਨੇ ਗੋਆ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਗੋਆ ਨੇ 20 ਓਵਰਾਂ 'ਚ 9 ਵਿਕਟਾਂ 'ਤੇ 119 ਦੌੜਾਂ ਬਣਾਈਆਂ। ਉੱਤਰਾਖੰਡ ਨੇ 16.4 ਓਵਰਾਂ 'ਚ 2 ਵਿਕਟਾਂ 'ਤੇ 120 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਇਸ ਮੁਕਾਬਲੇ 'ਚ ਉੱਤਰਾਖੰਡ ਦੀ ਜਿੱਤ 'ਚ ਖੱਬੇ ਹੱਥ ਦੇ ਸਪਿਨਰ ਮਯੰਕ ਮਿਸ਼ਰਾ ਨੇ ਅਹਿਮ ਭੂਮਿਕਾ ਨਿਭਾਈ ਹੈ। ਮਯੰਕ ਮਿਸ਼ਰਾ ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਗੋਆ ਖਿਲਾਫ ਹੈਟ੍ਰਿਕ ਲੈ ਕੇ ਇਕ ਨਵਾਂ ਇਤਿਹਾਸ ਰਚ ਦਿੱਤਾ। ਮਯੰਕ ਮਿਸ਼ਰਾ ਦੀ ਇਸ ਜ਼ਬਰਦਸਤ ਗੇਂਦਬਾਜ਼ੀ ਦੀ ਵਜ੍ਹਾ ਨਾਲ ਗੋਆ ਨੇ ਆਪਣੀਆਂ 4 ਵਿਕਟਾਂ ਸਿਰਫ਼ 7 ਦੌੜਾਂ 'ਤੇ ਗੁਆ ਦਿੱਤੀਆਂ ਸਨ।

PunjabKesari
ਹੈਟ੍ਰਿਕ ਸਮੇਤ ਹਾਸਲ ਕੀਤੀਆਂ 4 ਵਿਕਟਾਂ
ਮਯੰਕ ਮਿਸ਼ਰਾ ਨੇ ਇਸ ਮੁਕਾਬਲੇ 'ਚ ਗੋਆ ਖਿਲਾਫ 4 ਓਵਰਾਂ 'ਚ ਸਿਰਫ 6 ਦੌਡ਼ਾਂ ਖਰਚ ਕਰ ਕੇ ਹੈਟ੍ਰਿਕ ਸਮੇਤ 4 ਵਿਕਟਾਂ ਹਾਸਲ ਕੀਤੀਆਂ। ਮਯੰਕ ਨੇ ਤੀਜੇ ਓਵਰ 'ਚ ਹੀ ਤੀਜੀ, ਚੌਥੀ ਤੇ ਪੰਜਵੀਂ ਗੇਂਦ 'ਤੇ ਵਿਕਟ ਲੈ ਕੇ ਆਪਣੀ ਹੈਟ੍ਰਿਕ ਪੂਰੀ ਕਰ ਲਈ। ਇਸ ਦੇ ਨਾਲ ਹੀ ਮਯੰਕ ਘਰੇਲੂ ਕ੍ਰਿਕਟ 'ਚ ਉੱਤਰਾਖੰਡ ਲਈ ਹੈਟ੍ਰਿਕ ਲੈਣ ਵਾਲੇ ਪਹਿਲੇ ਖਿਡਾਰੀ ਵੀ ਬਣ ਗਏ ਹਨ। ਗੋਆ ਵਲੋਂ ਸਨੇਹਲ ਸੁਹਾਸ ਕੌਤਾਨਕਰ ਨੇ 57 ਦੌੜਾਂ ਬਣਾਈਆਂ। ਉੱਤਰਾਖੰਡ ਦੀ ਚਾਰ ਮੈਚਾਂ 'ਚ ਇਹ ਪਹਿਲੀ ਜਿੱਤ ਹੈ, ਜਦਕਿ ਗੋਆ ਦੀ 3 ਮੈਚਾਂ 'ਚ ਇਹ ਪਹਿਲੀ ਹਾਰ ਹੈ।

PunjabKesari

ਮੰਯਕ ਤੋਂ ਪਹਿਲਾਂ ਦੀਪਕ ਚਾਹਰ ਨੇ ਲਈ ਸੀ ਹੈਟ੍ਰਿਕ
ਬੀਤੇ ਐਤਵਾਰ ਨੂੰ ਹੀ ਭਾਰਤ ਅਤੇ ਬੰਗ‍ਲਾਦੇਸ਼ ਵਿਚਾਲੇ ਖੇਡੇ ਗਏ ਟੀ-20 ਮੁਕਾਬਲੇ 'ਚ ਭਾਰਤੀ ਟੀਮ ਦੇ ਗੇਂਦਬਾਜ਼ ਦੀਪਕ ਚਾਹਰ ਨੇ ਤਿੰਨ ਗੇਂਦਾਂ 'ਚ ਤਿੰਨ ਵਿਕਟਾਂ ਲੈ ਕੇ ਸਨਸਨੀ ਫੈਲਾ ਦਿੱਤੀ ਸੀ। ਇਸ ਤੋਂ ਦੋ ਹੀ ਦਿਨ ਬਾਅਦ ਦੀਪਕ ਚਾਹਰ ਨੇ ਭਾਰਤ ਦੇ ਘਰੇਲੂ ਟੀ-20 ਟੂਰਨਾਮੈਂਟ ਸੱਯਦ ਮੁਸ਼ਤਾਕ ਅਲੀ ਟਰਾਫੀ 'ਚ ਰਾਜਸਥਾਨ ਵਲੋਂ ਖੇਡਦੇ ਹੋਏ ਵਿਦਰਭ ਖਿਲਾਫ ਹੈਟ੍ਰਿਕ ਲਈ। ਰਾਜਸਥਾਨ ਦੀ ਕਪਤਾਨੀ ਕਰ ਰਹੇ ਚਾਹਰ ਨੇ ਮੰਗਲਵਾਰ ਨੂੰ ਗ੍ਰੀਨਫੀਲਡ ਅੰਤਰਰਾਸ਼‍ਟਰੀ ਸਟੇਡੀਅਮ 'ਚ ਖੇਡੇ ਗਏ ਮੈਚ 'ਚ 13ਵੇਂ ਓਵਰ ਦੀ ਆਖਰੀ ਤਿੰਨ ਗੇਂਦਾਂ 'ਤੇ ਤਿੰਨ ਵਿਕਟਾਂ ਲੈ ਹੈਟ੍ਰਿਕ ਪੂਰੀ ਕੀਤੀ।PunjabKesariਕੌਣ ਹਨ ਮਯੰਕ ਮਿਸ਼ਰਾ
ਮਯੰਕ ਮਿਸ਼ਰਾ ਖੱਬੇ ਹੱਥ ਦੇ ਸਪਿਨ ਗੇਂਦਬਾਜ਼ ਹਨ। ਉਸ ਨੇ ਪਿਛਲੇ ਸਾਲ ਹੀ ਲਿਸਟ-ਏ ਅਤੇ ਰਣਜੀ ਟਰਾਫੀ 'ਚ ਆਪਣਾ ਡੈਬਿਊ ਕੀਤਾ ਹੈ। 29 ਸਾਲਾਂ ਦੇ ਮੰਯਕ ਦਾ ਜਨਮ 9 ਅਕਤੂਬਰ 1990 'ਚ ਰੁਦਰਪੁਰ 'ਚ ਹੋਇਆ ਸੀ। ਹੁਣ ਤੱਕ ਖੇਡੇ 5 ਫਰਸਟ ਕਲਾਸ ਮੈਚਾਂ 'ਚ ਮੰਯਕ 18 ਅਤੇ 9 ਲਿਸਟ-ਏ ਮੈਚਾਂ 'ਚ 14 ਵਿਕਟਾਂ ਹਾਸਲ ਚੁੱਕਿਆ ਹੈ।


Related News