RCB ਦੇ ਖ਼ਿਲਾਫ਼ ਵੱਡੀ ਜਿੱਤ ''ਤੇ ਬੋਲੇ ਮਯੰਕ ਅਗਰਵਾਲ, ਇਨ੍ਹਾਂ ਦੋ ਖਿਡਾਰੀਆਂ ਨੇ ਕਰ ਦਿੱਤਾ ਕਮਾਲ

Saturday, May 14, 2022 - 01:58 PM (IST)

RCB ਦੇ ਖ਼ਿਲਾਫ਼ ਵੱਡੀ ਜਿੱਤ ''ਤੇ ਬੋਲੇ ਮਯੰਕ ਅਗਰਵਾਲ, ਇਨ੍ਹਾਂ ਦੋ ਖਿਡਾਰੀਆਂ ਨੇ ਕਰ ਦਿੱਤਾ ਕਮਾਲ

ਮੁੰਬਈ- ਪੰਜਾਬ ਕਿੰਗਜ਼ ਦੇ ਕਪਤਾਨ ਮਯੰਕ ਅਗਰਵਾਲ ਨੇ ਸ਼ੁੱਕਰਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 60ਵੇਂ ਮੈਚ 'ਚ ਮਿਲੀ ਜਿੱਤ ਦੇ ਬਾਅਦ ਜਾਨੀ ਬੇਅਰਸਟੋ (66 ਦੌੜਾਂ) ਤੇ ਲੀਆਮ ਲਿਵਿੰਗਸਟੋਨ (70 ਦੌੜਾਂ) ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਅਗਰਵਾਲ ਨੇ ਅਹਿਮ ਮੁਕਾਬਲੇ 'ਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਨੂੰ 54 ਦੌੜਾਂ ਨਾਲ ਹਰਾਉਣ ਦੇ ਬਾਅਦ ਕਿਹਾ, 'ਅਸੀਂ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਜਾਨੀ ਬੇਅਰਸਟੋ ਤੇ ਲੀਆਮ ਲਿਵਿੰਗਸਟੋਨ ਦੀ ਬੱਲੇਬਾਜ਼ੀ ਕਮਾਲ ਦੀ ਸੀ।'

ਬੇਅਰਸਟੋ ਨੂੰ 29 ਗੇਂਦ 'ਚ 7 ਛੱਕੇ ਤੇ 4 ਚੌਕੇ ਜੜਨ ਵਾਲੀ ਪਾਰੀ ਦੇ ਲਈ 'ਪਲੇਅਰ ਆਫ਼ ਦਿ ਮੈਚ' ਚੁਣਿਆ ਗਿਆ। ਹਾਰਨ ਵਾਲੀ ਟੀਮ ਆਰ. ਸੀ. ਬੀ. ਦੇ ਕਪਤਾਨ ਫਾਫ ਡੁਪਲੇਸਿਸ ਨੇ ਕਿਹਾ, 'ਜਾਨੀ ਬੇਅਰਸਟੋ ਨੇ ਜਿਸ ਤਰ੍ਹਾਂ ਬੱਲੇਬਾਜ਼ੀ ਕੀਤੀ, ਉਸ ਨੇ ਸਾਡੇ ਗੇਂਦਬਾਜ਼ਾਂ ਨੂੰ ਦਬਾਅ 'ਚ ਲਿਆ ਦਿੱਤਾ ਸੀ।'

ਉਨ੍ਹਾਂ ਕਿਹਾ, 'ਜਦੋਂ ਤੁਸੀਂ 200 ਤੋਂ ਜ਼ਿਆਦਾ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਤਾਂ ਸਭ ਤੋਂ ਅਹਿਮ ਚੀਜ਼ ਹੁੰਦੀ ਹੈ ਕਿ ਇਕੱਠਿਆਂ ਜ਼ਿਆਦਾ ਵਿਕਟ ਨਾ ਗੁਆਓ। ਸਾਡੇ ਨਾਲ ਅਜਿਹਾ ਹੀ ਹੋਇਆ, ਵਿਰਾਟ ਦੇ ਬਾਅਦ ਮੈਂ ਆਊਟ ਹੋਇਆ। ਫਿਰ ਅੱਗੇ ਦੇ ਓਵਰਾਂ 'ਚ ਵੀ ਅਜਿਹਾ ਹੀ ਹੋਇਆ।'


author

Tarsem Singh

Content Editor

Related News