ਅਰਧ ਸੈਂਕੜਾ ਲਾਉਣ ਦੇ ਬਾਅਦ ਮਯੰਕ ਅਗਰਵਾਲ ਨੇ ਦਿੱਤਾ ਇਹ ਬਿਆਨ

Saturday, Aug 31, 2019 - 02:32 PM (IST)

ਅਰਧ ਸੈਂਕੜਾ ਲਾਉਣ ਦੇ ਬਾਅਦ ਮਯੰਕ ਅਗਰਵਾਲ ਨੇ ਦਿੱਤਾ ਇਹ ਬਿਆਨ

ਕਿੰਗਸਟਨ— ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਨੇ ਕਿਹਾ ਕਿ ਵੈਸਟਇੰਡੀਜ਼ ਖਿਲਾਫ ਇੱਥੇ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ ਚੁਣੌਤੀਪੂਰਨ ਹਾਲਾਤ ਦੇ ਬਾਵਜੂਦ ਪੰਜ ਵਿਕਟਾਂ ’ਤੇ 264 ਤਕ ਪਹੁੰਚਣ ਦੇ ਬਾਅਦ ਭਾਰਤੀ ਟੀਮ ਚੰਗੀ ਸਥਿਤੀ ’ਚ ਹੈ। ਅਗਰਵਾਲ ਨੇ 55 ਦੌੜਾਂ ਦੀ ਪਾਰੀ ਖੇਡ ਕੇ ਟੈਸਟ ’ਚ ਤੀਜਾ ਅਰਧ ਸੈਂਕੜਾ ਜਮਾਇਆ। ਉਨ੍ਹਾਂ ਕਿਹਾ, ‘‘ਪਰਿਸਥਿਤੀਆਂ ਚੁਣੌਤੀਪੂਰਨ ਸਨ। ਮੈਨੂੰ ਲੱਗਾ ਕਿ ਪਹਿਲੇ ਸੈਸ਼ਨ ’ਚ ਗੇਂਦ ਥੋੜ੍ਹੀ ਜ਼ਿਆਦਾ ਮੂਵ ਕਰ ਰਹੀ ਸੀ। ਕੇਮਾਰ ਰੋਚ ਅਤੇ ਜੇਸਨ ਹੋਲਡਰ ਨੇ ਚੰਗੀ ਗੇਂਦਬਾਜ਼ੀ ਕੀਤੀ। ਇਹ ਸੌਖਾ ਨਹੀਂ ਸੀ ਕਿਉਂਕਿ ਪਿੱਚ ’ਚ ਬਹੁਤ ਨਮੀ ਸੀ।’’ ਅਗਰਵਾਲ ਨੇ ਕਿਹਾ, ‘‘ਅਸੀਂ ਚੰਗੀ ਸਥਿਤੀ ’ਚ ਹਾਂ। ਅਜਿਹੀ ਪਿੱਚ ’ਤੇ ਸਿਰਫ ਪੰਜ ਵਿਕਟ ਗੁਆਉਣਾ ਸਾਡੀ ਟੀਮ ਵੱਲੋਂ ਚੰਗੀ ਕੋਸ਼ਿਸ਼ ਸੀ।’’


author

Tarsem Singh

Content Editor

Related News