ਮਾਇਆ ਰੇਵਤੀ ਨੇ ਫੇਨੇਸਟਾ ਓਪਨ ਦੇ ਸੈਮੀਫਾਈਨਲ ''ਚ ਦਰਜ ਕੀਤੀ ਜਿੱਤ

Thursday, Oct 20, 2022 - 09:53 PM (IST)

ਮਾਇਆ ਰੇਵਤੀ ਨੇ ਫੇਨੇਸਟਾ ਓਪਨ ਦੇ ਸੈਮੀਫਾਈਨਲ ''ਚ ਦਰਜ ਕੀਤੀ ਜਿੱਤ

ਨਵੀਂ ਦਿੱਲੀ- ਮਾਇਆ ਰੇਵਤੀ ਨੇ ਵੀਰਵਾਰ ਨੂੰ ਇੱਥੇ ਚੌਥਾ ਦਰਜਾ ਪ੍ਰਾਪਤ ਐਸ਼ਵਰਿਆ ਜਾਧਵ ਨੂੰ 6-3, 6-2 ਨਾਲ ਹਰਾ ਕੇ ਫਨੇਸਟਾ ਓਪਨ ਟੈਨਿਸ ਚੈਂਪੀਅਨਸ਼ਿਪ ਦੇ ਅੰਡਰ-16 ਵਰਗ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ। ਲਕਸ਼ਮਣ ਸਿਰੀ ਡਾਂਡੂ ਨੇ ਇਕ ਹੋਰ ਕੁਆਰਟਰ ਫਾਈਨਲ ਵਿਚ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਸੈਜਯਾਨੀ ਬੈਨਰਜੀ ਨੂੰ 3-6, 6-4, 6-1 ਨਾਲ ਹਰਾਇਆ। 

ਅੰਡਰ-14 ਵਰਗ 'ਚ ਚੋਟੀ ਦਾ ਦਰਜਾ ਪ੍ਰਾਪਤ ਹਰਿਤਾਸ਼੍ਰੀ ਐੱਨ. ਨੇ ਨੈਨੀਕਾ ਰੈੱਡੀ ਨੂੰ 7-6 (7/3), 6-2 ਨਾਲ ਹਰਾ ਕੇ ਆਖਰੀ ਚਾਰ 'ਚ ਪ੍ਰਵੇਸ਼ ਕੀਤਾ। ਦੂਜਾ ਦਰਜਾ ਪ੍ਰਾਪਤ ਦੇਬਾਸਿਸ ਸਾਹੂ ਨੇ ਧਰੁਵ ਸਚਦੇਵਾ ਨੂੰ ਸਿੱਧੇ ਸੈੱਟਾਂ ਵਿੱਚ ਹਰਾਇਆ। ਸਿਖਰਲਾ ਦਰਜਾ ਪ੍ਰਾਪਤ ਅਰਨਵ ਪਾਪੇਕਰ ਨੇ ਅੰਡਰ-14 ਵਰਗ ਦੇ ਕੁਆਰਟਰ ਫਾਈਨਲ ਵਿੱਚ ਤਵੀਸ਼ ਪਾਹਵਾ ਨੂੰ 6-0, 6-0 ਨਾਲ ਹਰਾਇਆ। 


author

Tarsem Singh

Content Editor

Related News