ਮੈਕਸਵੈੱਲ ਨੇ ਕੋਲਕਾਤਾ ਵਿਰੁੱਧ ਖੇਡੀ ਸ਼ਾਨਦਾਰ ਪਾਰੀ, ਬਣਾਏ ਕਈ ਰਿਕਾਰਡ

04/18/2021 11:05:29 PM

ਚੇਨਈ- ਕੋਲਕਾਤਾ ਨਾਈਟ ਰਾਈਡਰਜ਼ ਵਿਰੁੱਧ ਆਈ. ਪੀ. ਐੱਲ. ਸੀਜ਼ਨ 2021 ਦੇ 10ਵੇਂ ਮੈਚ 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਧਮਾਕੇਦਾਰ ਬੱਲੇਬਾਜ਼ ਗਲੇਨ ਮੈਕਸਵੈੱਲ ਨੇ ਸ਼ਾਨਦਾਰ ਪਾਰੀ ਖੇਡਦੇ ਹੋਏ 49 ਗੇਂਦਾਂ 'ਤੇ 9 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 78 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਮੈਕਸਵੈੱਲ ਆਰ. ਸੀ. ਬੀ. ਵਲੋਂ ਆਈ. ਪੀ. ਐੱਲ. 'ਚ ਦੂਜੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਹੋਰ ਵੀ ਕਈ ਰਿਕਾਰਡ ਆਪਣੇ ਨਾਂ ਕਰ ਲਏ ਹਨ।

PunjabKesari

ਇਹ ਖ਼ਬਰ ਪੜ੍ਹੋ- RCB ਦੀ ਟੀਮ ਨੇ ਰਚਿਆ ਇਤਿਹਾਸ, IPL 'ਚ ਪਹਿਲੀ ਵਾਰ ਜਿੱਤੇ ਲਗਾਤਾਰ ਤਿੰਨ ਮੈਚ


ਗੇਲ ਨੇ ਸਾਲ 2011 'ਚ ਆਰ. ਸੀ. ਬੀ. ਵਲੋਂ 89 ਦੌੜਾਂ ਦੀ ਸਭ ਤੋਂ ਵੱਡੀ ਪਾਰੀ ਖੇਡੀ। ਇਸ ਦੇ ਨਾਲ ਹੀ ਇਸ ਮੈਦਾਨ 'ਤੇ ਆਈ. ਪੀ. ਐੱਲ. ਦੀ ਦੂਜੀ ਸਭ ਤੋਂ ਵੱਡੀ ਪਾਰੀ ਦਾ ਰਿਕਾਰਡ ਵੀ ਗੇਲ ਦੇ ਹੀ ਨਾਂ ਸੀ। ਗੇਲ ਨੇ ਆਰ. ਸੀ. ਬੀ. ਵਲੋਂ 2012 'ਚ ਇੱਥੇ 68 ਦੌੜਾਂ ਦੀ ਦੂਜੀ ਸਭ ਤੋਂ ਵੱਡੀ ਪਾਰੀ ਖੇਡੀ ਸੀ ਪਰ ਅੱਜ ਮੈਕਸਵੈੱਲ ਨੇ ਆਰ. ਸੀ. ਬੀ. ਵਲੋਂ 78 ਦੌੜਾਂ ਬਣਾਉਂਦੇ ਹੋਏ ਬੈਂਗਲੁਰੂ ਵਲੋਂ ਦੂਜੀ ਸਭ ਤੋਂ ਵੱਡੀ ਪਾਰੀ ਖੇਡਦੇ ਹੋਏ ਰਿਕਾਰਡ ਆਪਣੇ ਨਾਂ ਕਰ ਲਏ।
ਚੇਪੱਕ 'ਚ ਆਰ. ਸੀ. ਬੀ. ਖਿਡਾਰੀਆਂ ਵਲੋਂ ਟਾਪ ਸਕੋਰ
89- ਕ੍ਰਿਸ ਗੇਲ 
78- ਗਲੇਨ ਮੈਕਸਵੈੱਲ
68- ਕ੍ਰਿਸ ਗੇਲ
65- ਏ ਬੀ ਡਿਵਿਲੀਅਰਸ
64- ਏ ਬੀ ਡਿਵਿਲੀਅਰਸ
59- ਗਲੇਨ ਮੈਕਸਵੈੱਲ
58- ਵਿਰਾਟ ਕੋਹਲੀ

ਇਹ ਖ਼ਬਰ ਪੜ੍ਹੋ- ਬਾਰਸੀਲੋਨਾ ਨੇ ਬਿਲਬਾਓ ਨੂੰ 4-0 ਨਾਲ ਹਰਾ ਕੇ ਕੋਪਾ ਡੇਲ ਰੇ ਟਰਾਫੀ ਜਿੱਤੀ


ਪਿਛਲੇ 3 ਆਈ. ਪੀ. ਐੱਲ. ਪਾਰੀਆਂ 'ਚ ਸਭ ਤੋਂ ਜ਼ਿਆਦਾ ਦੌੜਾਂ
ਗਲੇਨ ਮੈਕਸਵੈੱਲ- 176
ਨਿਤੀਸ਼ ਰਾਣਾ- 137
ਨਾਥਨ ਲਾਇਨ- 136
ਦੀਪਕ ਹੁੱਡਾ-136
ਕੇ. ਐੱਲ. ਰਾਹੁਲ-125

PunjabKesari
ਕੇ. ਕੇ. ਆਰ. ਵਿਰੁੱਧ ਆਰ. ਸੀ. ਬੀ. ਖਿਡਾਰੀਆਂ ਵਲੋਂ ਟਾਪ ਸਕੋਰ
102- ਕ੍ਰਿਸ ਗੇਲ
100- ਵਿਰਾਟ ਕੋਹਲੀ
96- ਕ੍ਰਿਸ ਗੇਲ
86- ਕ੍ਰਿਸ ਗੇਲ
85- ਕ੍ਰਿਸ ਗੇਲ
84- ਵਿਰਾਟ ਕੋਹਲੀ
81- ਰਾਸ ਟੇਲਰ
78- ਗਲੇਨ ਮੈਕਸਵੈੱਲ
ਗਲੇਨ ਮੈਕਸਵੈੱਲ ਦਾ ਟਾਪ ਆਈ. ਪੀ. ਐੱਲ. ਸਕੋਰ
95 ਬਨਾਮ ਐੱਸ. ਆਰ. ਐੱਚ.
95 ਬਨਾਮ ਚੇਨਈ
90 ਬਨਾਮ ਚੇਨਈ
89 ਬਨਾਮ ਆਰ. ਆਰ.
78 ਬਨਾਮ ਕੇ. ਕੇ. ਆਰ.
68 ਬਨਾਮ ਕੇ. ਕੇ. ਆਰ.

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News