ਗਲੇਨ ਮੈਕਸਵੈਲ ਨੇ ਭਾਰਤੀ ਮੂਲ ਦੀ ਵਿਨੀ ਰਮਨ ਨਾਲ ਕੀਤਾ ਵਿਆਹ, ਤਸਵੀਰ ਸ਼ੇਅਰ ਕਰਕੇ ਦਿੱਤੀ ਜਾਣਕਾਰੀ

Saturday, Mar 19, 2022 - 11:53 AM (IST)

ਗਲੇਨ ਮੈਕਸਵੈਲ ਨੇ ਭਾਰਤੀ ਮੂਲ ਦੀ ਵਿਨੀ ਰਮਨ ਨਾਲ ਕੀਤਾ ਵਿਆਹ, ਤਸਵੀਰ ਸ਼ੇਅਰ ਕਰਕੇ ਦਿੱਤੀ ਜਾਣਕਾਰੀ

ਸਪੋਰਟਸ ਡੈਸਕ- ਆਸਟਰੇਲੀਆਈ ਆਲਰਾਊਂਡਰ ਗਲੇਨ ਮੈਕਸਵੈਲ ਨੇ ਗਰਲਫ੍ਰੈਂਡ ਵਿਨੀ ਰਮਨ ਨਾਲ ਵਿਆਹ ਕਰ ਲਿਆ ਹੈ। ਮੈਕਸਵੇਲ ਤੇ ਵਿੰਨੀ ਨੇ 18 ਮਾਰਚ ਨੂੰ ਇਸਾਈ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ ਹੈ। ਇਸ ਦੀ ਜਾਣਕਾਰੀ ਖ਼ੁਦ ਮੈਕਸਵੈਲ ਨੇ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕਰ ਕੇ ਦਿੱਤੀ ਹੈ।

ਇਹ ਵੀ ਪੜ੍ਹੋ : ਮੈਂ ਅਜੇ ਤਕ ਜੋ ਵੀ ਹਾਸਲ ਕੀਤਾ ਹੈ, ਉਹ ਸਰਵਸ੍ਰੇਸ਼ਠ ਨਹੀਂ ਹੈ : ਨੀਰਜ ਚੋਪੜਾ

PunjabKesari

2017 ਤੋਂ ਹਨ ਰਿਲੇਸ਼ਨਸ਼ਿਪ 'ਚ
ਗਲੇਨ ਮੈਕਸਵੈਲ ਤੇ ਵਿਨੀ ਰਮਨ ਸਾਲ 2017 ਤੋਂ ਇਕ ਦੂਜੇ ਨਾਲ ਰਿਲੇਸ਼ਨਸਿਪ 'ਚ ਹਨ। ਦੋਵੇਂ ਅਕਸਰ ਸੋਸ਼ਲ ਮੀਡੀਆ 'ਤੇ ਤਸਵੀਰ ਸ਼ੇਅਰ ਕਰਦੇ ਰਹਿੰਦੇ ਹਨ। ਸਾਲ 2020 'ਚ ਮੈਕਸਵੈਲ ਤੇ ਵਿਨੀ ਨੇ ਮੰਗਣੀ ਕੀਤੀ ਸੀ।

ਇਹ ਵੀ ਪੜ੍ਹੋ : ਗੁਹਾਟੀ ਗ੍ਰਾਂਡ ਮਾਸਟਰ ਸ਼ਤਰੰਜ : ਰਿਓਸ ਨੂੰ ਹਰਾ ਕੇ ਸ਼ਾਯਾਂਤਨ ਨੇ ਬਣਾਈ ਬੜ੍ਹਤ


PunjabKesari

ਕੌਣ ਹੈ ਵਿਨੀ ਰਮਨ
ਵਿਨੀ ਰਮਨ ਚੇਨਈ ਦੇ ਵੈਸਟ ਮਾਬਲਮ ਤੋਂ ਹੈ ਪਰ ਉਨ੍ਹਾਂ ਦਾ ਪਾਲਣ-ਪੋਸ਼ਣ ਆਸਟਰੇਲੀਆ 'ਚ ਹੋਇਆ ਜਿੱਥੇ ਉਨ੍ਹਾਂ ਨੇ ਫਾਰਮੇਸੀ ਦੀ ਪੜ੍ਹਾਈ ਕੀਤੀ। ਮੈਲਬੋਰਨ 'ਚ ਜੰਮੀ ਤੇ ਵੱਡੀ ਹੋਈ ਵਿਨੀ ਰਮਨ ਦੇ ਪਿਤਾ ਰਾਮਾਨੁਜ ਦਾਸਨ ਤੇ ਮਾਤਾ ਵਿਜੈਲਕਸ਼ਮੀ ਉਨ੍ਹਾਂ ਦੇ ਜਨਮ ਤੋਂ ਪਹਿਲਾਂ ਆਸਟਰੇਲੀਆ ਚਲੇ ਗਏ ਸਨ।

PunjabKesari

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News