ਕੁਮੈਂਟੇਟਰ ਨਾਲ ਗੱਲ ਕਰਦਿਆਂ ਮੈਕਸਵੈਲ ਨੇ ਕੀਤਾ ਹੈਰਾਨ ਕਰਨ ਵਾਲਾ ਰਨਆਊਟ, ਦੇਖੋ video

Monday, Oct 28, 2019 - 06:30 PM (IST)

ਕੁਮੈਂਟੇਟਰ ਨਾਲ ਗੱਲ ਕਰਦਿਆਂ ਮੈਕਸਵੈਲ ਨੇ ਕੀਤਾ ਹੈਰਾਨ ਕਰਨ ਵਾਲਾ ਰਨਆਊਟ, ਦੇਖੋ video

ਨਵੀਂ ਦਿੱਲੀ : ਸ਼੍ਰੀਲੰਕਾ ਖਿਲਾਫ ਪਹਿਲੇ ਟੀ-20 ਟੀਮ ਮੈਚ ਵਿਚ ਆਸਟਰੇਲੀਆ ਨੇ 134 ਦੌੜਾਂ ਦੀ ਵੱਡੀ ਜਿੱਤ ਦਰਜ ਕੀਤੀ। ਆਸਟਰੇਲੀਆ ਦੀ ਇਸ ਜਿੱਤ ਦੇ ਹੀਰੋ ਰਹੇ ਡੇਵਿਡ ਵਾਰਨਰ, ਜਿਸ ਨੇ 56 ਗੇਂਦਾਂ 'ਤੇ ਅਜੇਤੂ ਸੈਂਕੜਾ ਲਾਇਆ। ਕਪਤਾਨ ਐਰੋਨ ਫਿੰਚ ਨੇ ਵੀ 36 ਗੇਂਦਾਂ 'ਤੇ 64 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਇਨ੍ਹਾਂ ਦੋਵਾਂ ਖਿਡਾਰੀਆਂ ਤੋਂ ਇਲਾਵਾ ਗਲੇਨ ਮੈਕਸਵੈਲ ਨੇ ਵੀ ਆਪਣੀ ਬੱਲੇਬਾਜ਼ੀ ਅਤੇ ਫੀਲਡਿੰਗ ਨਾਲ ਹੈਰਾਨ ਕਰਨ ਵਾਲਾ ਪ੍ਰਦਰਸ਼ਨ ਕੀਤਾ। ਮੈਕਸਵੈਲ ਨੇ ਪਹਿਲਾਂ 22 ਗੇਂਦਾਂ 'ਤੇ ਤੂਫਾਨੀ ਅਰਧ ਸੈਂਕੜਾ ਲਾਇਆ ਫਿਰ ਆਪਣੀ ਸ਼ਾਨਦਾਰ ਫੀਲਡਿੰਗ ਨਾਲ ਕ੍ਰਿਕਟ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ।

ਫੀਲਡਿੰਗ ਨਾਲ ਦਿਖਾਇਆ ਦਮ

ਬੱਲੇਬਾਜ਼ੀ ਤੋਂ ਬਾਅਦ ਮੈਕਸਵੈਲ ਨੇ ਫੀਲਡਿੰਗ ਵਿਚ ਆਪਣਾ ਜਲਵਾ ਦਿਖਾਉਂਦਿਆਂ ਹੈਰਾਨ ਕਰਨ ਵਾਲਾ ਰਨਆਊਟ ਕੀਤਾ। ਐਸ਼ਨਟ ਏਗਰ ਦੇ ਓਵਰ ਵਿਚ ਵਾਨਿੰਦੂ ਹਸਾਰੰਗਾ ਨੂੰ ਮੈਕਸਵੈਲ ਨੇ ਆਪਣੇ ਹੈਰਾਨ ਕਰਨ ਵਾਲੇ ਥ੍ਰੋਅ ਨਾਲ ਪਵੇਲੀਅਨ ਦਾ ਰਾਹ ਦਿਖਾ ਦਿੱਤਾ ਪਰ ਦੱਸਣਯੋਗ ਗੱਲ ਇਹ ਹੈ ਕਿ ਉਸ ਸਮੇਂ ਮੈਕਸਵੈਲ ਕੁਮੈਂਟੇਟਰ ਨਾਲ ਗੱਲਬਾਤ ਕਰ ਰਹੇ ਸੀ। 14ਵੇਂ ਓਵਰ ਵਿਚ ਹਸਾਰੰਗਾ ਨੇ ਲਾਂਗ ਆਫ ਵੱਲ ਸ਼ਾਟ ਖੇਡਿਆ ਜਿਸ 'ਤੇ ਮੈਕਸਵੈਲ ਤੇਜੀ ਨਾਲ ਭੱਜਦਿਆਂ ਆਏ ਅਤੇ ਗੇਂਦ ਬਾਊਂਡ੍ਰੀ ਲਾਈਨ ਤੋਂ ਸਿੱਧੇ ਕੀਪਰ ਦੇ ਕੋਲ ਸੁੱਟੀ। ਜਿਸ ਤੋਂ ਬਾਅਦ ਹਸਾਰੰਗਾ 2 ਦੌੜਾਂ ਲੈਣ ਦੀ ਕੋਸ਼ਿਸ਼ ਵਿਚ ਆਪਣਾ ਵਿਕਟ ਗੁਆ ਬੈਠੇ।

ਮੈਕਸਵੈਲ ਦਾ ਹੈਲੀਕਾਪਟਰ ਸ਼ਾਟ

ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਉੱਤਰੇ ਗਲੇਨ ਮੈਕਸਵੈਲ ਨੇ ਆਉਂਦਿਆਂ ਹੀ ਸ਼੍ਰੀਲੰਕਾਈ ਟੀਮ 'ਤੇ ਹਮਲਾ ਬੋਲ ਦਿੱਤਾ। ਮੈਕਸਵੈਲ ਨੇ ਸਿਰਫ 28 ਗੇਂਦਾਂ 'ਚ 62 ਦੌੜਾਂ ਬਣਾ ਦਿੱਤੀਆਂ। ਮੈਕਸਵੈਲ ਨੇ ਆਪਣੀ ਪਾਰੀ ਦੌਰਾਨ 3 ਛੱਕੇ ਲਗਾਏ ਪਰ ਦੂਜਾ ਛੱਕਾ ਬਹੁਤ ਸ਼ਾਨਦਾਰ ਸੀ ਜਿਸ ਦੀ ਵੀਡੀਓ ਤੇਜੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦਰਅਸਲ, ਮੈਕਸਵੈਲ 18ਵਾਂ ਓਵਰ ਸੁੱਟ ਰਹੇ ਤੇਜ਼ ਗੇਂਦਬਾਜ਼ ਰੰਜਿਤਾ ਦੀ ਚੌਥੀ ਅਤੇ 5ਵੀਂ ਗੇਂਦ 'ਤੇ ਛੱਕਾ ਲਗਾਇਆ ਪਰ ਉਸ ਦਾ ਦੂਜਾ ਛੱਕਾ ਬੇਹੱਦ ਸ਼ਾਨਦਾਰ ਸੀ, ਜਿਸ ਨੇ ਐੱਮ. ਐੱਸ. ਧੋਨੀ ਦੀ ਯਾਦ ਦਿਵਾ ਦਿੱਤੀ। ਰੰਜਿਤਾ ਦੀ ਫੁਲ ਲੈਂਥ ਗੇਂਦ 'ਤੇ ਮੈਕਸਵੈਲ ਨੇ ਧੋਨੀ ਦੇ ਸਟਾਈਲ ਵਿਚ ਹੈਲੀਕਾਪਟਰ ਸ਼ਾਟ ਖੇਡਿਆ ਅਤੇ ਗੇਂਦ ਬਾਊਂਡਰੀ ਲਾਈਨ ਦੇ ਉੱਪਰੋਂ ਮੈਦਾਨ ਤੋਂ ਬਾਹਰ ਸੁੱਟ ਦਿੱਤੀ।


Related News