ਗੋਲਫ ਕਾਰਟ ’ਚੋਂ ਡਿੱਗਿਆ ਮੈਕਸਵੈੱਲ, ਇੰਗਲੈਂਡ ਵਿਰੁੱਧ ਨਹੀਂ ਖੇਡ ਸਕੇਗਾ
Thursday, Nov 02, 2023 - 03:21 PM (IST)
ਅਹਿਮਦਾਬਾਦ (ਭਾਸ਼ਾ)– ਆਸਟਰੇਲੀਆ ਦਾ ਬੱਲੇਬਾਜ਼ ਗਲੇਨ ਮੈਕਸਵੈੱਲ ਗੋਲਫ ਕਾਰਟ (ਗੋਲਫ ਗੱਡੀ) ’ਚੋਂ ਡਿੱਗ ਕੇ ਜ਼ਖ਼ਮੀ ਹੋਣ ਕਾਰਨ ਇੰਗਲੈਂਡ ਵਿਰੁੱਧ 4 ਨਵੰਬਰ ਨੂੰ ਵਿਸ਼ਵ ਕੱਪ ਦਾ ਲੀਗ ਮੈਚ ਨਹੀਂ ਖੇਡ ਸਕੇਗਾ। ਉਹ ਗੋਲਫ ਕਾਰਟ ਵਿਚ ਬੈਠਾ ਸੀ ਜਦੋਂ ਉਹ ਡਿੱਗ ਗਿਆ।
ਆਸਟਰੇਲੀਆ ਦੇ ਮੁੱਖ ਕੋਚ ਐਂਡ੍ਰਿਊ ਡੋਨਾਲਡ ਨੇ ਕਿਹਾ,‘‘ਕਲੱਬ ਹਾਊਸ ਤੋਂ ਟੀਮ ਬੱਸ ਵੱਲ ਪਰਤਦੇ ਸਮੇਂ ਗਲੇਨ ਮੈਕਸਵੈੱਲ ਕਾਰਟ ਦੇ ਪਿੱਛੇ ਤੋਂ ਉਤਰਨ ਦੌਰਾਨ ਜ਼ਖ਼ਮੀ ਹੋ ਗਿਆ। ਉਸ ਨੂੰ ਸਿਰ ਵਿਚ ਸੱਟ ਲੱਗੀ ਹੈ। ਉਸ ਨੂੰ ਕਨਕਸ਼ਨ ਪ੍ਰੋਟੋਕਾਲ ਵਿਚੋਂ ਲੰਘਣਾ ਪਵੇਗਾ ਤੇ ਉਹ ਇੰਗਲੈਂਡ ਵਿਰੁੱਧ ਨਹੀਂ ਖੇਡ ਸਕੇਗਾ।’’ ਉਹ ਐਡਮ ਜ਼ੈਂਪਾ ਦੇ ਨਾਲ ਆਸਟਰੇਲੀਆ ਦੇ ਸਪਿਨ ਹਮਲੇ ਦੀ ਅਗਵਾਈ ਕਰਦਾ ਹੈ।
ਇਹ ਵੀ ਪੜ੍ਹੋ : ਸਟੋਨਿਸ ਦਾ ਫਿਟਨੈੱਸ 'ਤੇ ਖਾਸ ਧਿਆਨ, ਵਿਸ਼ਵ ਕੱਪ ਦੌਰਾਨ ਭਾਰਤੀ ਸ਼ੈੱਫ ਨਾਲ ਕਰ ਰਹੇ ਨੇ ਸਫਰ
ਇਸ ਤੋਂ ਇਲਾਵਾ ਮੱਧਕ੍ਰਮ ਦਾ ਇਕ ਮਹੱਤਵਪੂਰਨ ਬੱਲੇਬਾਜ਼ ਵੀ ਹੈ, ਜਿਸ ਨੇ ਦਿੱਲੀ 'ਚ ਨੀਦਰਲੈਂਡ ਖਿਲਾਫ ਸਿਰਫ 40 ਗੇਂਦਾਂ 'ਚ ਵਿਸ਼ਵ ਕੱਪ ਦੇ ਇਤਿਹਾਸ 'ਚ ਸਭ ਤੋਂ ਤੇਜ਼ ਸੈਂਕੜਾ ਲਗਾਇਆ ਸੀ। ਮੈਕਸਵੈੱਲ ਨੂੰ ਇਸ ਤੋਂ ਪਹਿਲਾਂ ਵੀ ਨਵੰਬਰ ਵਿੱਚ ਮੈਲਬੌਰਨ ਵਿੱਚ ਜਨਮਦਿਨ ਦੀ ਪਾਰਟੀ ਦੌਰਾਨ ਇੱਕ ਹਾਦਸੇ ਵਿੱਚ ਲੱਤ ਵਿੱਚ ਫਰੈਕਚਰ ਹੋ ਗਿਆ ਸੀ। ਨਿਊਜ਼ੀਲੈਂਡ ਅਤੇ ਇੰਗਲੈਂਡ ਦੇ ਮੈਚਾਂ ਵਿਚਾਲੇ ਇਕ ਹਫਤੇ ਦਾ ਬ੍ਰੇਕ ਸੀ ਅਤੇ ਖਿਡਾਰੀ ਗੋਲਫ ਦਾ ਆਨੰਦ ਲੈ ਰਹੇ ਸਨ।
ਪਿਛਲੇ ਸਾਲ ਇੰਗਲੈਂਡ ਦੇ ਵਿਕਟਕੀਪਰ ਜੌਨੀ ਬੇਅਰਸਟੋ ਵੀ ਗੋਲਫ ਖੇਡਦੇ ਹੋਏ ਡਿੱਗ ਗਏ ਸਨ ਅਤੇ ਟੀ-20 ਵਿਸ਼ਵ ਕੱਪ ਨਹੀਂ ਖੇਡ ਸਕੇ ਸਨ ਜਿਸ ਨੂੰ ਇੰਗਲੈਂਡ ਨੇ ਜਿੱਤਿਆ ਸੀ। ਕੋਚ ਨੇ ਕਿਹਾ ਕਿ ਉਸ ਦੇ ਬਦਲ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਕਿਸੇ ਬਦਲ ਦੀ ਲੋੜ ਨਹੀਂ ਹੈ। ਉਹ 6 ਤੋਂ 8 ਦਿਨਾਂ ਤੱਕ ਕੰਸਨ ਪ੍ਰੋਟੋਕੋਲ ਤੋਂ ਗੁਜ਼ਰੇਗਾ ਇਸ ਲਈ ਉਹ ਇੰਗਲੈਂਡ ਖਿਲਾਫ ਨਹੀਂ ਖੇਡ ਸਕੇਗਾ। ਸਾਡੇ ਕੋਲ ਹੋਰ ਖਿਡਾਰੀ ਉਪਲਬਧ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ