AUS vs WI : ਮੈਕਸਵੈੱਲ ਦਾ ਸੈਂਕੜਾ, ਆਸਟ੍ਰੇਲੀਆ ਨੇ ਵੈਸਟਇੰਡੀਜ਼ ਨੂੰ ਹਰਾ ਕੇ ਲੜੀ ਜਿੱਤੀ

02/12/2024 11:54:23 AM

ਐਡੀਲੇਡ, (ਭਾਸ਼ਾ)– ਆਲਰਾਊਂਡਰ ਗਲੇਨ ਮੈਕਸਵੈੱਲ ਦੇ ਅਜੇਤੂ ਸੈਂਕੜੇ ਨਾਲ ਆਸਟ੍ਰੇਲੀਆ ਨੇ ਐਤਵਾਰ ਨੂੰ ਇੱਥੇ ਦੂਜੇ ਟੀ-20 ਮੈਚ ਵਿਚ ਵੈਸਟਇੰਡੀਜ਼ ਨੂੰ 34 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਲੜੀ ਵਿਚ 2-0 ਨਾਲ ਅਜੇਤੂ ਬੜ੍ਹਤ ਹਾਸਲ ਕਰ ਲਈ। ਮੈਕਸਵੈੱਲ ਨੇ 55 ਗੇਂਦਾਂ ਦੀ ਪਾਰੀ ਦੌਰਾਨ 8 ਛੱਕੇ ਤੇ 12 ਚੌਕੇ ਲਾਏ। ਉਸ ਨੇ ਟਿਮ ਡੇਵਿਡ (14 ਗੇਂਦਾਂ ’ਚ 31 ਦੌੜਾਂ) ਦੇ ਨਾਲ 92 ਦੌੜਾਂ ਦੀ ਸਾਂਝੇਦਾਰੀ ਕਰਕੇ ਆਸਟ੍ਰੇਲੀਆ ਨੂੰ 4 ਵਿਕਟਾਂ ’ਤੇ 241 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਉਣ ਵਿਚ ਮਦਦ ਕੀਤੀ।

ਇਹ ਵੀ ਪੜ੍ਹੋ : ICC U19 CWC : ਫਾਈਨਲ 'ਚ ਆਸਟ੍ਰੇਲੀਆ ਤੋਂ ਹਾਰੀ ਟੀਮ ਇੰਡੀਆ, ਪੁਰਾਣੇ ਦਰਦ ਇਕ ਵਾਰ ਫਿਰ ਹੋਏ ਤਾਜ਼ਾ

ਇਹ ਮੈਕਸਵੈੱਲ ਦਾ 5ਵਾਂ ਟੀ-20 ਕੌਮਾਂਤਰੀ ਸੈਂਕੜਾ ਹੈ, ਜਿਸ ਨਾਲ ਉਸ ਨੇ ਭਾਰਤੀ ਸਟਾਰ ਰੋਹਿਤ ਸ਼ਰਮਾ ਦੇ ਰਿਕਾਰਡ ਦੇ ਬਰਾਬਰੀ ਕਰ ਲਈ। ਮੈਕਸਵੈੱਲ 5 ਸੈਂਕੜੇ ਲਾਉਣ ਵਿਚ ਕਾਫੀ ਤੇਜ਼ ਰਿਹਾ। ਉਹ ਇਸ ਉਪਲਬੱਧੀ ਤਕ 93 ਪਾਰੀਆਂ ਵਿਚ ਪਹੁੰਚਿਆ ਜਦਕਿ ਰੋਹਿਤ ਨੇ 143 ਪਾਰੀਆਂ ਵਿਚ ਅਜਿਹਾ ਕੀਤਾ। ਇਸ ਟੀਚੇ ਦਾ ਪਿੱਛਾ ਕਰਨ ਉਤਰੀ ਵੈਸਟਇੰਡੀਜ਼ ਨੇ ਪਹਿਲੇ 7 ਓਵਰਾਂ ਵਿਚ 5 ਵਿਕਟਾਂ ਗੁਆ ਦਿੱਤੀਆਂ ਪਰ ਟੀਚਾ ਇੰਨਾ ਪਿਆ ਸੀ ਕਿ ਟੀਮ 20 ਓਵਰਾਂ ਵਿਚ 9 ਵਿਕਟਾਂ ’ਤੇ 207 ਦੌੜਾਂ ਹੀ ਬਣਾ ਸਕੀ। ਮਾਰਕਸ ਸਟੋਇੰਸ ਨੇ 36 ਦੌੜਾਂ ਦੇ ਕੇ 3 ਤੇ ਡੈਬਿਊ ਕਰ ਰਹੇ ਸਪੇਂਸਰ ਜਾਨਸਨ ਨੇ 39 ਦੌੜਾਂ ਦੇ ਕੇ 2 ਵਿਕਟਾਂ ਲਈਆਂ।

ਆਸਟ੍ਰੇਲੀਆ ਨੇ ਸ਼ੁੱਕਰਵਾਰ ਨੂੰ ਹੋਬਾਰਟ ਵਿਚ ਪਹਿਲੇ ਟੀ-20 ਵੈਸਟਇੰਡੀਜ਼ ਨੂੰ 11 ਦੌੜਾਂ ਨਾਲ ਹਰਾਇਆ ਸੀ। ਬੱਲੇਬਾਜ਼ੀ ਦਾ ਸੱਦਾ ਮਿਲਣ ਤੋਂ ਬਾਅਦ ਆਸਟ੍ਰੇਲੀਆ ਦਾ ਸਕੋਰ ਵੀ ਹਾਲਾਂਕਿ 6.4 ਓਵਰਾਂ ਤੋਂ ਬਾਅਦ 3 ਵਿਕਟਾਂ ’ਤੇ 64 ਦੌੜਾਂ ਸੀ ਪਰ ਮੈਕਸਵੈੱਲ ਨੇ ਸਟੋਇੰਸ (15 ਗੇਂਦਾਂ ’ਤੇ 16 ਦੌੜਾਂ) ਦੇ ਨਾਲ 82 ਦੌੜਾਂ ਦੀ ਸਾਂਝੇਦਾਰੀ ਨਿਭਾਉਣ ਤੋਂ ਬਾਅਦ ਟਿਮ ਡੇਵਿਡ ਦੇ ਨਾਲ 92 ਦੌੜਾਂ ਜੋੜੀਆਂ। ਆਂਦ੍ਰੇ ਰਸੇਲ ਦੇ ਆਖਰੀ ਓਵਰ ਵਿਚ 25 ਦੌੜਾਂ ਬਣੀਆਂ।

ਇਹ ਵੀ ਪੜ੍ਹੋ : ਹਰਿਆਣਾ ਦੀ 107 ਸਾਲਾ ਦਾਦੀ ਨੇ ਮਾਸਟਰ ਐਥਲੈਟਿਕਸ ਚੈਂਪੀਅਨਸ਼ਿਪ ’ਚ ਜਿੱਤੇ 2 ਸੋਨ ਤਮਗੇ

ਮੈਕਸਵੈੱਲ ਨੇ 50 ਗੇਂਦਾਂ ਵਿਚ ਸੈਂਕੜਾ ਲਾ ਦਿੱਤਾ, ਜਿਹੜਾ ਆਸਟ੍ਰੇਲੀਆ ਵਿਚ ਕਿਸੇ ਟੀ-20 ਕੌਮਾਂਤਰੀ ਵਿਚ ਸਭ ਤੋਂ ਤੇਜ਼ ਸੈਂਕੜਾ ਹੈ। ਉਸ ਨੇ ਦੱਖਣੀ ਅਫਰੀਕਾ ਦੇ ਰਿਲੀ ਰੋਸੋਊ ਦੇ 2022 ਵਿਸ਼ਵ ਕੱਪ ਦੌਰਾਨ ਬੰਗਲਾਦੇਸ਼ ਵਿਰੁੱਧ 52 ਗੇਂਦਾਂ ਵਿਚ ਬਣਾਏ ਗਏ ਸੈਂਕੜੇ ਦੇ ਪ੍ਰਦਰਸ਼ਨ ਨੂੰ ਪਿੱਛੇ ਛੱਡ ਦਿੱਤਾ। ਲੜੀ ਦਾ ਤੀਜਾ ਟੀ-20 ਮੈਚ ਮੰਗਲਵਾਰ ਨੂੰ ਪਰਥ ਵਿਚ ਖੇਡਿਆ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


Tarsem Singh

Content Editor

Related News