ਵਰਸਟੈਪਨ ਨੇ ਹੈਮਿਲਟਨ ਨੂੰ ਪਛਾੜ ਕੇ ਐੱਫ. ਵਨ ਸੈਸ਼ਨ ਦੀ ਆਖ਼ਰੀ ਰੇਸ ’ਚ ਪੋਲ ਸਥਾਨ ਹਾਸਲ ਕੀਤਾ
Sunday, Dec 12, 2021 - 12:23 PM (IST)
ਆਬੂਧਾਬੀ– ਮੈਕਸ ਵਰਸਟੈਪਨ ਨੇ ਕੁਆਲੀਫਾਇੰਗ ਵਿਚ ਕੀਤੀ ਗਈ ਗਲਤੀ ਤੋਂ ਉੱਭਰਦੇ ਹੋਏ ਫਾਰਮੂਲਾ ਵਨ ਦੇ ਇਸ ਸੈਸ਼ਨ ਦੀ ਆਖ਼ਰੀ ਰੇਸ ਆਬੂਧਾਬੀ ਗ੍ਰਾਂ. ਪ੍ਰੀ. ਵਿਚ ਪੋਲ ਸਥਾਨ ਹਾਸਲ ਕੀਤਾ। ਵਰਸਟੈਪਨ ਐਤਵਾਰ ਨੂੰ 7 ਵਾਰ ਦੇ ਚੈਂਪੀਅਨ ਲੂਈਸ ਹੈਮਿਲਟਨ ਨੂੰ ਚੋਟੀ ਤੋਂ ਹਟਾਉਣ ਦੀ ਕੋਸ਼ਿਸ਼ ਕਰੇਗਾ।
ਵਰਸਟੈਪਨ ਨੇ ਕਾਰ ਦੇ ਟਾਇਰ ਦੀ ਹਵਾ ਨਿਕਲਣ ਦੇ ਬਾਵਜੂਦ ਸ਼ਨੀਵਾਰ ਨੂੰ ਦੂਜੇ ਕੁਆਲੀਫਾਇੰਗ ਗਰੁੱਪ ਵਿਚ ਇਕ ਮਿੰਟ 22.109 ਸੈਕੰਡ ਨਾਲ ਪੋਲ ਸਥਾਨ ਹਾਸਲ ਕੀਤਾ। ਹੈਮਿਲਟਨ ਆਪਣੀ ਸਰਵਸ੍ਰੇਸ਼ਠ ਕੋਸ਼ਿਸ਼ ਕਰਨ ਦੇ ਬਾਵਜੂਦ .371 ਸੈਕੰਡ ਹੌਲੀ ਰਿਹਾ ਤੇ ਉਹ ਮਰਸਡੀਜ਼ੀ ਲਈ ਆਪਣੇ ਵਿਰੋਧੀ ਤੋਂ ਬਾਅਦ ਦੂਜੇ ਸਥਾਨ ਨਾਲ ਸ਼ੁਰੂਆਤ ਕਰੇਗਾ। ਮੈਕਲਾਰੇਨ ਦਾ ਲੈਂਡੋ ਨੌਰਿਸ ਤੀਜੇ ਸਥਾਨ’ਤੇ ਰਿਹਾ।