ਗੁਜਰਾਤ ਟਾਈਟਨਜ਼ ਦੇ ਸਹਿਯੋਗੀ ਸਟਾਫ ਨਾਲ ਜੁੜਿਆ ਮੈਥਿਊ ਵੇਡ
Monday, Mar 10, 2025 - 11:27 AM (IST)

ਨਵੀਂ ਦਿੱਲੀ– ਗੁਜਰਾਤ ਟਾਈਟਨਜ਼ ਨੇ ਇੰਡੀਅਨ ਪ੍ਰੀਮੀਅਰ ਲੀਗ-2025 ਤੋਂ ਪਹਿਲਾਂ ਆਸਟ੍ਰੇਲੀਆ ਦੇ ਸਾਬਕਾ ਵਿਕਟਕੀਪਰ ਮੈਥਿਊ ਵੇਡ ਨੂੰ ਟੀਮ ਦਾ ਸਹਾਇਕ ਕੋਚ ਨਿਯੁਕਤ ਕੀਤਾ ਗਿਆ ਹੈ। ਵੇਡ 2022 ਤੇ 2024 ਵਿਚ ਖਿਡਾਰੀ ਦੇ ਰੂਪ ਵਿਚ ਦੋ ਸੈਸ਼ਨਾਂ ਲਈ ਟਾਈਟਨਜ਼ ਦੇ ਨਾਲ ਖੇਡਿਆ ਸੀ ਪਰ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਆਈ. ਪੀ. ਐੱਲ. ਦੀ ਵੱਡੀ ਨਿਲਾਮੀ ਦਾ ਹਿੱਸਾ ਨਹੀਂ ਬਣਿਆ।
ਗੁਜਰਾਤ ਟਾਈਟਨਜ਼ ਨੇ ਸੋਸ਼ਲ ਮੀਡੀਆ ’ਤੇ ਕਿਹਾ,‘‘ਚੈਂਪੀਅਨ! ਫਾਈਟਰ! ਹੁਣ ਸਹਾਇਕ ਕੋਚ! ਜੀ. ਟੀ. (ਗੁਜਰਾਤ ਟਾਈਟਨਜ਼) ਦੇ ਡੱਗ ਆਊਟ ਵਿਚ ਤੁਹਾਡਾ ਸਵਾਗਤ ਹੈ, ਮੈਥਿਊ ਵੇਡ।’’
ਵੇਡ ਨੇ ਆਈ. ਪੀ. ਐੱਲ. ਵਿਚ ਕੁੱਲ 15 ਮੈਚ ਖੇਡੇ ਹਨ, ਜਿਨ੍ਹਾਂ ਵਿਚੋਂ 12 ਵਿਚ ਉਸ ਨੇ ਟਾਈਟਨਜ਼ ਦੀ ਪ੍ਰਤੀਨਿਧਤਾ ਕੀਤੀ ਹੈ। ਉਹ 2022 ਵਿਚ ਹਾਰਦਿਕ ਪੰਡਯਾ ਦੀ ਅਗਵਾਈ ਵਿਚ ਖਿਤਾਬ ਜਿੱਤਣ ਵਾਲੀ ਟੀਮ ਦਾ ਹਿੱਸਾ ਸੀ। ਵੇਡ ਟਾਈਟਨਜ਼ ਦੇ ਕੋਚਿੰਗ ਸਟਾਫ ਵਿਚ ਮੁੱਖ ਕੋਚ ਆਸ਼ੀਸ਼ ਨਹਿਰਾ, ਬੱਲੇਬਾਜ਼ੀ ਕੋਚ ਪਾਰਥਿਵ ਪਟੇਲ ਤੇ ਸਹਾਇਕ ਕੋਚ ਆਸ਼ੀਸ਼ ਕਪੂਰ ਤੇ ਨਰਿੰਦਰ ਨੇਗੀ ਦੇ ਨਾਲ ਸ਼ਾਮਲ ਹੋਵੇਗਾ।