ਮਾਮਲਾ ਵਿਸ਼ਵ ਕੱਪ 2023 ਲਈ ਸਰਕਾਰ ਤੋਂ ਟੈਕਸ ਛੋਟ ਨਾ ਮਿਲਣ ਦਾ, BCCI ਨੂੰ 955 ਕਰੋੜ ਦਾ ਨੁਕਸਾਨ!
Saturday, Oct 15, 2022 - 11:57 AM (IST)
ਨਵੀਂ ਦਿੱਲੀ (ਭਾਸ਼ਾ) - ਅਗਲੇ ਸਾਲ ਹੋਣ ਵਾਲੇ ਵਨ ਡੇ ਵਿਸ਼ਵ ਕੱਪ ਲਈ ਜੇਕਰ ਆਈ. ਸੀ. ਸੀ. ਦੇ ਪ੍ਰਾਸਰਣ ਮਾਮਲੀਆ ’ਤੇ 21.84 ਫੀਸਦੀ ਦਾ ਵਾਧੂ ਟੈਕਸ ਲਗਾਉਣ ਦੇ ਆਪਣੇ ਫ਼ੈਸਲੇ ’ਤੇ ਕੇਂਦਰ ਸਰਕਾਰ ਅੜੀ ਰਹਿੰਦੀ ਹੈ ਤਾਂ ਬੀ. ਸੀ. ਸੀ. ਆਈ. ਨੂੰ ਤਕਰੀਬਨ 955 ਕਰੋੜ ਰੁਪਏ ਦਾ ਨੁਕਸਾਨ ਹੋ ਸਕਦਾ ਹੈ। ਭਾਰਤ ਵਿਚ ਅਗਲੇ ਸਾਲ ਅਕਤੂਬਰ-ਨਵੰਬਰ ਵਿਚ 50 ਓਵਰਾਂ ਦਾ ਵਿਸ਼ਵ ਕੱਪ ਹੋਣਾ ਹੈ। ਵਾਧੂ ਟੈਕਸ ਦੇ ਮਾਇਨੇ ਹਨ ਕਿ ਸ਼ੁਰੂਆਤੀ ਕੀਮਤ ਤੋਂ ਕਿਸੇ ਚੀਜ਼ ਜਾਂ ਸੇਵਾ ’ਤੇ ਵਾਧੂ ਫੀਸ ਜਾਂ ਟੈਕਸ ਲਗਾਉਣਾ। ਇਹ ਆਮ ਤੌਰ ’ਤੇ ਮੌਜੂਦਾ ਟੈਕਸ ਵਿਚ ਜੋੜਿਆ ਜਾਂਦਾ ਹੈ ਤੇ ਕਿਸੇ ਚੀਜ਼ ਜਾਂ ਸੇਵਾ ਦੀ ਦਰਸਾਈ ਗਈ ਕੀਮਤ ਵਿਚ ਸ਼ਾਮਲ ਨਹੀਂ ਹੁੰਦਾ।
ਪੜ੍ਹੋ ਇਹ ਵੀ ਖ਼ਬਰ : ਅੱਜ 7ਵਾਂ ਏਸ਼ੀਆ ਕੱਪ ਜਿੱਤਣ ਉਤਰੇਗੀ ਭਾਰਤੀ ਮਹਿਲਾ ਕ੍ਰਿਕਟ ਟੀਮ, ਸ਼੍ਰੀਲੰਕਾ ਨਾਲ ਹੋਵੇਗਾ ਮੁਕਾਬਲਾ
ਆਈ. ਸੀ. ਸੀ. ਦੇ ਰਿਵਾਜ਼ ਦੇ ਅਨੁਸਾਰ ਮੇਜ਼ਬਾਨ ਦੇਸ਼ ਨੂੰ ਸਰਕਾਰ ਤੋਂ ਵਿਸ਼ਵ ਪੱਧਰੀ ਟੂਰਨਾਮੈਂਟ ਦੇ ਆਯੋਜਨ ਲਈ ਟੈਕਸ ਵਿਚ ਛੋਟ ਲੈਣੀ ਪੈਂਦੀ ਹੈ। ਭਾਰਤ ਦੇ ਟੈਕਸ ਨਿਯਮਾਂ ਵਿਚ ਇਸ ਤਰ੍ਹਾਂ ਦੀ ਛੋਟ ਦਾ ਨਿਯਮ ਨਹੀਂ ਹੈ। 2016 ਵਿਚ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਵਿਚ ਵੀ ਬੀ. ਸੀ. ਸੀ.ਆਈ. ਨੂੰ ਅਜਿਹੀ ਛੋਟ ਨਹੀਂ ਮਿਲੀ ਸੀ ਤੇ ਉਸ ਨੂੰ 193 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਇਹ ਮਾਮਲਾ ਅਜੇ ਵੀ ਆਈ. ਸੀ. ਸੀ. ਟ੍ਰਿਬਊਨਿਲ ਵਿਚ ਲੰਬਿਤ ਹੈ।