ਮਾਟਿਓ ਬੇਰੇਟਿਨੀ ਕੋਵਿਡ-19 ਕਾਰਨ ਵਿੰਬਲਡਨ ਤੋਂ ਬਾਹਰ
06/28/2022 6:50:17 PM

ਵਿੰਬਲਡਨ- ਵਿੰਬਲਡਨ 'ਚ ਪਿਛਲੇ ਸਾਲ ਦੇ ਉਪ ਜੇਤੂ ਮਾਟਿਓ ਬੇਰੇਟਿਨੀ ਕੋਵਿਡ-19 ਪਾਜ਼ੇਟਿਵ ਪਾਏ ਜਾਣ ਦੇ ਕਾਰਨ ਇਸ ਗ੍ਰੈਂਡ ਸਲੈਮ ਟੈਨਿਸ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਬੇਰੇਟਿਨੀ ਪਹਿਲੇ ਦੌਰ ਦਾ ਮੁਕਾਬਲਾ ਖੇਡਣ ਤੋਂ ਕੁਝ ਘੰਟੇ ਪਹਿਲਾਂ ਹੀ ਟੂਰਨਾਮੈਂਟ ਤੋਂ ਬਾਹਰ ਹੋ ਗਏ।
ਆਲ ਇੰਗਲੈਂਡ ਕਲੱਬ ਨੇ ਬੇਰੇਟਿਨੀ ਦੇ ਹਟਣ ਦਾ ਐਲਾਨ ਕੀਤਾ। ਬੇਰੇਟਿਨੀ ਨੇ ਇਸ ਬਾਰੇ ਦੱਸਿਆ ਕਿ ਫਲੂ ਜਿਹੇ ਲੱਛਣ ਦਿਖਣ ਦੇ ਬਾਅਦ ਉਹ ਪਿਛਲੇ ਕੁਝ ਦਿਨਾਂ ਤੋਂ ਇਕਾਂਤਵਾਸ 'ਚ ਹਨ ਤੇ ਉਨ੍ਹਾਂ ਦਾ ਦਿਲ ਟੁੱਟ ਗਿਆ ਹੈ। ਟੂਰਨਾਮੈਂਟ ਦੇ ਪਹਿਲੇ ਦੋ ਦਿਨ 'ਚ ਹੀ ਕੋਰੋਨਾ ਵਾਇਰਸ ਇਨਫੈਕਸ਼ਨ ਕਾਰਨ ਟੂਰਨਾਮੈਂਟ ਤੋਂ ਹਟਣ ਵਾਲੇ ਬੇਰੇਟਿਨੀ ਦੂਜੇ ਵੱਡੇ ਖਿਡਾਰੀ ਹਨ। ਅਮਰੀਕੀ ਓਪਨ 2014 ਤੇ 2017 ਵਿੰਬਲਡਨ ਉਪ ਜੇਤੂ ਮਾਰਿਨ ਸਿਲਿਚ ਵੀ ਕੋਰੋਨਾ ਇਨਫੈਕਸ਼ਨ ਕਾਰਨ ਟੂਰਨਾਮੈਂਟ ਤੋਂ ਹਟ ਗਏ ਸਨ।