ਮਾਤੋਸ ਨੇ ਭਾਰਤੀ ਅੰਡਰ-19 ਫੁੱਟਬਾਲ ਟੀਮ ਦੇ ਕੋਚ ਆਹੁਦੇ ਤੋਂ ਦਿੱਤਾ ਅਸਤੀਫਾ

Wednesday, Jul 18, 2018 - 11:43 PM (IST)

ਨਵੀਂ ਦਿੱਲੀ : ਲੁਈਸ ਨਾਰਟਨ ਡੀ ਮਾਤੋਸ ਨੇ ਘਰੇਲੂ ਕਾਰਨਾ ਕਰਕੇ ਭਾਰਤ ਦੀ ਅੰਡਰ-19 ਰਾਸ਼ਟਰੀ ਫੁੱਟਬਾਲ ਟੀਮ ਇੰਡੀਅਨ ਏਰੋਜ ਦਾ ਕੋਚ ਆਹੁਦਾ ਛੱਡ ਦਿੱਤਾ ਹੈ ਅਤੇ ਅਖਿਲ ਭਾਰਤੀ ਫੁੱਟਬਾਲ ਮਹਾਸੰਘ ਨੇ ਉਨ੍ਹਾਂ ਦਾ ਕੋਚ ਆਹੁਦੇ ਤੋਂ ਹਟਣ ਦੀ ਵਿਨਤੀ ਸਵਿਕਾਰ ਕਰ ਲਈ ਹੈ। ਮਾਤੋਸ ਨੇ ਪਿਛਲੇ ਸਾਲ ਭਾਰਤ ਦੀ ਮੇਜ਼ਬਾਨੀ 'ਚ ਹੋਏ ਫੀਫਾ ਅੰਡਰ-17 ਵਿਸ਼ਵ ਕੱਪ 'ਚ ਭਾਰਤੀ ਟੀਮ ਨੂੰ ਕੋਚਿੰਗ ਦਿੱਤੀ ਸੀ। ਮਾਤੋਸ ਨੇ ਏ. ਆਈ. ਐੱਫ. ਐੱਫ. ਨੂੰ ਚਿੱਠੀ ਲਿੱਖ ਕੇ ਆਪਣੀ ਘਰੇਲੂ ਕਾਰਨਾ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਇਸ ਆਹੁਦੇ ਤੋਂ ਮੁਕਤ ਕਰਨ ਦੀ ਵਿਨਤੀ ਕੀਤੀ ਜਿਸ ਨੂੰ ਫੁੱਟਬਾਲ ਮਹਾਸੰਘ ਨੇ ਸਵਿਕਾਰ ਕਰ ਲਿਆ ਹੈ। ਮਾਤੋਸ ਨੇ ਚਿੱਠੀ 'ਚ ਲਿਖਿਆ ਕਿ ਮੇਰੇ ਮਾਤਾ ਪਿਤਾ ਦੀ ਸਿਹਤ ਠੀਕ ਨਾਲ ਹੋਣ ਕਾਰਨ ਇਸ ਆਹੁਦੇ 'ਤੇ ਬਣੇ ਰਹਿਣਾ ਅਤੇ ਪੂਰੇ ਸੀਜ਼ਨ ਯੂਰੋਪ ਤੋਂ ਬਾਹਰ ਰਹਿਣਾ ਮੁਸ਼ਕਲ ਹੈ। ਇਸ ਲਈ ਮੈਂ ਆਹੁਦਾ ਛੱਡਣਾ ਚਾਹੁੰਦਾ ਹਾਂ। ਮੈਂ ਏ. ਆਈ. ਐੱਫ. ਐੱਫ. ਅਤੇ ਰਾਸ਼ਟਰੀ ਨੌਜਵਾਨ ਟੀਮ ਦੇ ਨਾਲ ਕੰਮ ਕਰਨ ਲਈ ਧੰਨਵਾਦ ਕਰਦਾ ਹਾਂ।


Related News