ਐਂਜੇਲੋ ਮੈਥਿਊਜ਼ ਤੇ ਚਮੀਰਾ ਰਿਜ਼ਰਵ ਖਿਡਾਰੀਆਂ ਦੇ ਰੂਪ ''ਚ ਸ਼੍ਰੀਲੰਕਾ ਟੀਮ ਨਾਲ ਜੁੜਣਗੇ

Thursday, Oct 19, 2023 - 05:42 PM (IST)

ਨਵੀਂ ਦਿੱਲੀ— ਅਨੁਭਵੀ ਆਲਰਾਊਂਡਰ ਐਂਜੇਲੋ ਮੈਥਿਊਜ਼ ਅਤੇ ਤੇਜ਼ ਗੇਂਦਬਾਜ਼ ਦੁਸ਼ਮੰਥਾ ਚਮੀਰਾ ਸ਼ੁੱਕਰਵਾਰ ਨੂੰ ਲਖਨਊ 'ਚ ਰਿਜ਼ਰਵ ਖਿਡਾਰੀਆਂ ਦੇ ਰੂਪ 'ਚ ਸ਼੍ਰੀਲੰਕਾ ਟੀਮ ਨਾਲ ਜੁੜਣਗੇ। ਦੇਸ਼ ਦੇ ਕ੍ਰਿਕਟ ਬੋਰਡ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ। ਮੈਥਿਊਜ਼ ਅਤੇ ਚਮੀਰਾ ਦੋਵਾਂ ਨੇ ਆਖਰੀ ਵਾਰ ਜੂਨ 'ਚ ਅਫਗਾਨਿਸਤਾਨ ਖ਼ਿਲਾਫ਼ ਵਨਡੇ ਸੀਰੀਜ਼ ਖੇਡੀ ਸੀ। ਮੈਥਿਊਜ਼ ਦੀ ਉਮਰ 36 ਸਾਲ ਹੈ ਅਤੇ ਉਨ੍ਹਾਂ ਨੇ 221 ਮੈਚਾਂ ਵਿੱਚ ਛੇ ਹਜ਼ਾਰ ਦੇ ਕਰੀਬ ਦੌੜਾਂ ਬਣਾਉਣ ਤੋਂ ਇਲਾਵਾ 120 ਵਿਕਟਾਂ ਵੀ ਲਈਆਂ ਹਨ।

ਇਹ ਵੀ ਪੜ੍ਹੋ- ਪਾਕਿ ਅਭਿਨੇਤਰੀ ਦਾ ਆਫਰ : ਜੇਕਰ ਅੱਜ ਭਾਰਤ ਨੂੰ ਹਰਾਇਆ ਤਾਂ ਮੈਂ ਬੰਗਲਾਦੇਸ਼ੀ ਮੁੰਡੇ ਨਾਲ ਕਰਾਂਗੀ ਡੇਟ
ਹਾਲਾਂਕਿ ਹਾਲ ਹੀ ਦੇ ਸਮੇਂ ਵਿੱਚ ਉਨ੍ਹਾਂ ਨੇ ਜ਼ਿਆਦਾ ਗੇਂਦਬਾਜ਼ੀ ਨਹੀਂ ਕੀਤੀ ਹੈ ਅਤੇ ਸਿਰਫ਼ ਇੱਕ ਮਾਹਰ ਬੱਲੇਬਾਜ਼ ਵਜੋਂ ਖੇਡਿਆ ਹੈ। 31 ਸਾਲਾ ਸੱਜੇ ਹੱਥ ਦੇ ਤੇਜ਼ ਗੇਂਦਬਾਜ਼ ਚਮੀਰਾ ਨੇ 44 ਵਨਡੇ ਮੈਚਾਂ 'ਚ 50 ਵਿਕਟਾਂ ਲਈਆਂ ਹਨ। ਸ਼੍ਰੀਲੰਕਾ ਕ੍ਰਿਕੇਟ (ਐੱਸ.ਐੱਸ.ਸੀ) ਨੇ 'ਐਕਸ' 'ਤੇ ਲਿਖਿਆ, 'ਸ਼੍ਰੀਲੰਕਾ ਕ੍ਰਿਕੇਟ ਨੇ ਘੋਸ਼ਣਾ ਕੀਤੀ ਹੈ ਕਿ ਐਂਜੇਲੋ ਮੈਥਿਊਜ਼ ਅਤੇ ਦੁਸ਼ਮੰਥਾ ਚਮੀਰਾ ਭਾਰਤ ਵਿੱਚ ਰਿਜ਼ਰਵ ਖਿਡਾਰੀਆਂ ਦੇ ਰੂਪ ਵਿੱਚ ਟੀਮ ਵਿੱਚ ਸ਼ਾਮਲ ਹੋਣਗੇ।'

ਇਹ ਵੀ ਪੜ੍ਹੋ- ਰੋਹਿਤ ਸ਼ਰਮਾ ਨੇ ਵਨਡੇ ਰੈਕਿੰਗ 'ਚ ਵਿਰਾਟ ਕੋਹਲੀ ਨੂੰ ਪਛਾੜਿਆ, ਇਸ ਪਾਇਦਾਨ 'ਤੇ ਪਹੁੰਚੇ 'ਹਿਟਮੈਨ'
ਐੱਸ.ਐੱਲ.ਸੀ. ਨੇ ਕਿਹਾ, 'ਸ਼੍ਰੀਲੰਕਾ ਕ੍ਰਿਕਟ ਦੇ ਚੋਣਕਾਰਾਂ ਨੇ ਇਹ ਫ਼ੈਸਲਾ ਇਹ ਯਕੀਨੀ ਬਣਾਉਣ ਲਈ ਲਿਆ ਹੈ ਕਿ ਟੀਮ ਦੇ ਕਿਸੇ ਵੀ ਖਿਡਾਰੀ ਨੂੰ ਸੱਟ ਲੱਗਣ ਵਰਗੀ ਐਮਰਜੈਂਸੀ ਦੀ ਸਥਿਤੀ 'ਚ ਬਦਲਵੇਂ ਖਿਡਾਰੀ ਤਿਆਰ ਰਹਿਣ। ਇਸ ਲਈ ਮੈਥਿਊਜ਼ ਅਤੇ ਚਮੀਰਾ ਭਲਕੇ ਟੀਮ ਨਾਲ ਜੁੜਨਗੇ। ਸ੍ਰੀਲੰਕਾ ਆਪਣਾ ਅਗਲਾ ਮੈਚ 21 ਅਕਤੂਬਰ ਨੂੰ ਲਖਨਊ ਵਿੱਚ ਨੀਦਰਲੈਂਡ ਖ਼ਿਲਾਫ਼ ਖੇਡੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Aarti dhillon

Content Editor

Related News