ਮੰਧਾਨਾ ਨੂੰ ICC ਵਨ ਡੇ ਅਤੇ ਟੀ-20 ਟੀਮ ''ਚ ਮਿਲੀ ਜਗ੍ਹਾ

12/17/2019 3:09:54 PM

ਦੁਬਈ : ਭਾਰਤੀ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੂੰ ਮੰਗਲਵਾਰ ਨੂੰ ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਦੀ ਸਾਲ ਦੀ ਵਨ ਡੇ ਅਤੇ ਟੀ-20 ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਵਨ ਡੇ ਟੀਮ ਵਿਚ ਮੰਧਾਨਾ ਦੇ ਨਾਲ ਝੂਲਨ ਗੋਸਵਾਮੀ, ਪੂਨਮ ਯਾਦਵ ਅਤੇ ਸ਼ਿਖਾ ਪਾਂਡੇ ਨੂੰ ਵੀ ਜਗ੍ਹਾ ਮਿਲੀ ਹੈ, ਜਦਕਿ ਟੀ-20 ਵਿਚ ਉਸ ਦੇ ਨਾਲ ਆਲਰਾਊਂਡਰ ਦੀਪਤੀ ਸ਼ਰਮਾ ਹੈ। 23 ਸਾਲਾ ਮੰਧਾਨਾ ਨੇ 51 ਵਨ ਡੇ ਅਤੇ 66 ਟੀ-20 ਕੌਮਾਂਤਰੀ ਮੈਚਾਂ ਤੋਂ ਇਲਾਵਾ 2 ਟੈਸਟ ਵਿਚ ਵੀ ਭਾਰਤੀ ਦੀ ਨੁਮਾਇੰਦਗੀ ਕੀਤੀ ਹੈ। ਉਸ ਨੇ ਵਨ ਡੇ ਅਤੇ ਟੀ-20 ਵਿਚ 3476 ਦੌੜਾਂ ਬਣਾਈਆਂ ਹਨ। ਇਸ ਸਾਲ ਦੀ ਸ਼ੁਰੂਆਤ ਵਿਚ ਸ਼੍ਰੀਲੰਕਾ ਖਿਲਾਫ ਰਿਕਾਰਡ 148 ਦੌੜਾਂ ਦੀ ਪਾਰੀ ਖੇਡਣ ਵਾਲੀ ਆਸਟਰੇਲੀਆ ਦੀ ਐਲਿਸਾ ਹੀਲੀ ਨੂੰ ਸਾਲ ਦਾ ਸਰਵਸ੍ਰੇਸ਼ਠ ਟੀ-20 ਕ੍ਰਿਕਟ ਕ੍ਰਿਕਟਰ ਚੁਣਿਆ ਗਿਆ ਹੈ। ਆਸਟਰੇਲੀਆ ਦੀ ਐਲਿਸ ਪੇਰੀ ਨੂੰ ਸਾਲ ਦੀ ਸਰਵਸ੍ਰੇਸ਼ਠ ਖਿਡਾਰਨ ਚੁਣਿਆ ਗਿਆ ਹੈ। ਇਸ ਆਲਰਾਊਂਡਰ ਖਿਡਾਰਨ ਦੇ ਨਾਂ 2019 ਵਿਚ 73.50 ਦੀ ਔਸਤ ਨਾਲ 441 ਦੌੜਾਂ ਬਣਾਉਣ ਤੋਂ ਇਲਾਵਾ 13.52 ਦੀ ਔਸਤ ਨਾਲ 21 ਵਿਕਟਾਂ ਵੀ ਹਨ।

PunjabKesari

ਆਸਟਰੇਲੀਆ ਦੀ ਹੀ ਮੇਗ ਲੈਨਿੰਗ ਨੂੰ ਵਨ ਡੇ ਅਤੇ ਟੀ-20 ਟੀਮਾਂ ਦੀ ਕਪਤਾਨ ਚੁਣਿਆ ਗਿਆ ਹੈ। ਪੇਰੀ ਨੂੰ ਇਸ ਦੇ ਨਾਲ ਹੀ ਸਾਰੇ ਫਾਰਮੈੱਟ ਮਿਲਾ ਕੇ ਦਿੱਤੇ ਜਾਣ ਵਾਲੇ ਰਸ਼ੇਲ ਹੇਹੋਈ-ਫਲਿੰਟ ਪੁਰਸਕਾਰ (ਸਾਲ ਦੀ ਸਰਵਸ੍ਰੇਸ਼ਠ ਕ੍ਰਿਕਟਰ) ਲਈ ਚੁਣਿਆ ਗਿਆ ਹੈ। ਸਾਲ ਦੀ ਉਭਰਦੀ ਹੋਈ ਕ੍ਰਿਕਟਰ ਦਾ ਪੁਰਸਕਾਰ ਥਾਈਲੈਂਡ ਦੀ ਚਾਨਿਡਾ ਸੁਥਿਰਯੁੰਗ ਨੂੰ ਦਿੱਤਾ ਗਿਆ ਹੈ। 26 ਸਾਲ ਦੀ ਇਸ ਤੇਜ਼ ਗੇਂਦਬਾਜ਼ ਨੇ ਇਸ ਸਾਲ ਆਈ. ਸੀ. ਸੀ. ਮਹਿਲਾ ਟੀ-20 ਵਰਲਡ ਕੱਪ ਕੁਆਲੀਫਾਇਰ ਵਿਚ 12 ਵਿਕਟਾਂ ਲਈਆਂ ਸੀ।


Related News