ਕੋਰੋਨਾ ਕਾਰਨ ਨਰਿੰਦਰ ਮੋਦੀ ਸਟੇਡੀਅਮ ''ਚ ਹੁਣ ਬਿਨਾਂ ਦਰਸ਼ਕਾਂ ਦੇ ਹੋਣਗੇ ਮੈਚ
Monday, Mar 15, 2021 - 11:13 PM (IST)
ਅਹਿਮਦਾਬਾਦ- ਭਾਰਤ ਤੇ ਇੰਗਲੈਂਡ ਵਿਚਾਲੇ ਚੱਲ ਰਹੀ ਪੰਜ ਮੈਚਾਂ ਦੀ ਟੀ-20 ਸੀਰੀਜ਼ ਦੇ ਬਚੇ ਹੋਏ ਤਿੰਨ ਮੈਚ ਦਰਸ਼ਕਾਂ ਦੇ ਬਿਨਾਂ ਖੇਡੇ ਜਾਣਗੇ। 16, 18 ਤੇ 20 ਮਾਰਚ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਹੋਣ ਵਾਲੇ ਤਿੰਨਾਂ ਮੈਚਾਂ 'ਚ ਦਰਸ਼ਕਾਂ ਦੀ ਐਂਟਰੀ ਨਹੀਂ ਹੋ ਸਕੇਗੀ। ਹਾਲਾਂਕਿ ਇੰਨ੍ਹਾਂ ਮੈਚਾਂ ਦੇ ਲਈ ਟਿਕਟਾਂ ਵੀ ਵਿਕਰੀ ਹੋ ਚੁੱਕੀ ਹੈ, ਅਜਿਹੇ 'ਚ ਦਰਸ਼ਕਾਂ ਨੂੰ ਉਨ੍ਹਾਂ ਦਾ ਪੈਸਾ ਵਾਪਸ ਕਰ ਦਿੱਤਾ ਜਾਵੇਗਾ।
ਇਹ ਖ਼ਬਰ ਪੜ੍ਹੋ- ਵਿੰਡੀਜ਼ ਨੇ ਸ਼੍ਰੀਲੰਕਾ ਨੂੰ 5 ਵਿਕਟਾਂ ਨਾਲ ਹਰਾ ਕੇ ਵਨ ਡੇ ਸੀਰੀਜ਼ 3-0 ਨਾਲ ਜਿੱਤੀ
ਟਿਕਟਾਂ ਖਰੀਦਣ ਵਾਲੇ ਦਰਸ਼ਕਾਂ ਨੂੰ ਰਿਫੰਡ ਦਿੱਤਾ ਜਾਵੇਗਾ। ਕੋਰੋਨਾ ਮਾਮਲਿਆਂ ਦੀ ਵਧਦੀ ਗਿਣਤੀ ਕਾਰਨ ਗੁਜਰਾਤ ਕ੍ਰਿਕਟ ਐਸੋਸੀਏਸ਼ਨ (ਜੀ. ਸੀ. ਏ.) ਨੇ ਭਾਰਤ ਤੇ ਇੰਗਲੈਂਡ ਦੇ ਵਿਚ ਬਾਕੀ ਟੀ-20 ਅੰਤਰਰਾਸ਼ਟਰੀ ਮੈਚਾਂ ਦਾ ਆਯੋਜਨ ਅਹਿਮਦਾਬਾਦ 'ਚ ਨਰਿੰਦਰ ਮੋਦੀ ਸਟੇਡੀਅਮ 'ਚ ਬੰਦ ਦਰਵਾਜ਼ਿਆਂ ਦੇ ਪਿੱਛੇ ਕਰਨ ਦਾ ਫੈਸਲਾ ਕੀਤਾ ਹੈ।
ਇਹ ਖ਼ਬਰ ਪੜ੍ਹੋ- ਮੇਦਵੇਦੇਵ ਨੇ ਓਪਨ ਖਿਤਾਬ ਜਿੱਤਿਆ, ਰੈਂਕਿੰਗ ’ਚ ਨੰਬਰ-2 ’ਤੇ ਪਹੁੰਚਿਆ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੋਦੀ ਸਟੇਡੀਅਮ 'ਚ ਭਾਰਤ ਤੇ ਇੰਗਲੈਂਡ ਵਿਚਾਲੇ 2 ਟੀ-20 ਮੈਚ ਖੇਡੇ ਜਾ ਚੁੱਕੇ ਹਨ ਤੇ ਟੈਸਟ ਸੀਰੀਜ਼ ਵੀ ਖੇਡੀ ਜਾ ਚੁੱਕੀ ਹੈ।
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।