ਫਿਰ ਨਿਕਲਿਆ ਭਾਰਤੀ ਕ੍ਰਿਕਟ ਜਗਤ ''ਚ ਸੱਟੇਬਾਜ਼ੀ ਦਾ ਜਿੰਨ, BCCI ਆਈ ਹਰਕਤ ''ਚ

Monday, Sep 16, 2019 - 12:34 PM (IST)

ਫਿਰ ਨਿਕਲਿਆ ਭਾਰਤੀ ਕ੍ਰਿਕਟ ਜਗਤ ''ਚ ਸੱਟੇਬਾਜ਼ੀ ਦਾ ਜਿੰਨ, BCCI ਆਈ ਹਰਕਤ ''ਚ

ਨਵੀਂ ਦਿੱਲੀ— ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਤਾਮਿਲਨਾਡੂ ਪ੍ਰੀਮੀਅਰ ਲੀਗ 'ਚ ਖੇਡ ਰਹੇ ਕੁਝ ਖਿਡਾਰੀਆਂ ਦੇ ਵਟਸਐਪ 'ਤੇ ਅਣਜਾਣ ਨੰਬਰ ਤੋਂ ਮੈਸੇਜ ਆਉਣ 'ਤੇ ਤਰਥੱਲੀ ਮਚ ਗਈ ਹੈ। ਖਿਡਾਰੀਆਂ ਨੇ ਜਿਸ ਦੀ ਐਂਟੀ ਕਰਪੱਸ਼ਨ ਯੂਨਿਟ 'ਚ ਸ਼ਿਕਾਇਤ ਕੀਤੀ ਹੈ। ਮਾਮਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਐਂਟੀ ਕਰਪਸ਼ਨ ਯੂਨਿਟ ਹਰਕਤ 'ਚ ਆ ਗਈ ਹੈ ਅਤੇ ਉਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਂਟੀ ਕਰਪੱਸ਼ਨ ਯੂਨਿਟ ਦੇ ਚੀਫ ਅਜੀਤ ਸਿੰਘ ਨੇ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੇ ਬਿਆਨ ਦਰਜ ਕਰ ਲਏ ਗਏ ਹਨ। ਖਬਰ ਮੁਤਾਬਕ ਇਸ ਮਾਮਲੇ 'ਚ ਐਂਟੀ ਕਰਪੱਸ਼ਨ ਯੂਨਿਟ ਇਕ ਭਾਰਤੀ ਖਿਡਾਰੀ, ਆਈ. ਪੀ. ਐੱਲ. 'ਚ ਇਕ ਨਿਯਮਿਤ ਖਿਡਾਰੀ ਅਤੇ ਇਕ ਰਣਜੀ ਟਰਾਫੀ ਕੋਚ ਦੇ ਖਿਲਾਫ ਜਾਂਚ ਕਰ ਰਹੀ ਹੈ। ਉਨ੍ਹਾਂ 'ਤੇ ਤਾਮਿਲਨਾਡੂ ਪ੍ਰੀਮੀਅਰ ਲੀਗ 'ਚ ਵੱਡੇ ਪੈਮਾਨੇ 'ਤੇ ਭ੍ਰਿਸ਼ਟਾਚਾਰ ਕਰਨ ਦਾ ਦੋਸ਼ ਲੱਗਾ ਹੈ।
PunjabKesari
ਖਬਰ ਮੁਤਾਬਕ ਅਜੀਤ ਸਿੰਘ ਨੇ ਦੱਸਿਆ ਕਿ ਸੱਟੇਬਾਜ਼ਾਂ ਦੇ ਖਿਡਾਰਆਂ ਨਾਲ ਸੰਪਰਕ ਕਰਨ ਦੇ ਕੁਝ ਉਦਾਹਰਨ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਪੁੱਛ-ਗਿੱਛ ਕੀਤੀ ਜਾ ਰਹੀ ਹੈ, ਖਿਡਾਰੀਆਂ ਨਾਲ ਕਦੋਂ ਅਤੇ ਕਿਨ੍ਹਾਂ ਹਾਲਾਤ 'ਚ ਸੰਪਰਕ ਕੀਤਾ ਗਿਆ। ਅਜੀਤ ਸਿੰਘ ਨੇ ਕਿਹਾ ਕਿ ਹਾਲਾਂਕਿ ਅਜੇ ਤਕ ਟੀਮ ਦੇ ਮਾਲਕਾਂ ਤੋਂ ਪੁੱਛ-ਗਿੱਛ ਨਹੀਂ ਕੀਤੀ ਗਈ ਹੈ। ਖਬਰ ਮੁਤਾਬਕ ਜਾਂਚਕਰਤਾਵਾਂ ਨੂੰ ਇਸ 'ਚ ਸ਼ਾਮਲ ਲੋਕਾਂ ਵਿਚਾਲੇ ਧਨ ਦੀ ਵੰਡ ਨੂੰ ਲੈ ਕੇ ਵਿਵਾਦ ਦੀ ਭਿਣਕ ਲੱਗੀ ਸੀ। ਐਂਟੀ ਕਰਪੱਸ਼ਨ ਯੂਨਿਟ ਇਸ ਮਾਮਲੇ 'ਚ ਕਾਨੂੰਨੀ ਮਦਦ ਲੈ ਰਹੀ ਹੈ ਅਤੇ ਆਉਣ ਵਾਲੇ ਦਿਨਾਂ 'ਚ ਪੁਲਸ 'ਚ ਐੱਫ.ਆਈ.ਆਰ. ਵੀ ਦਰਜ ਕਰਾ ਸਕਦੀ ਹੈ। ਇਸ ਲੀਗ 'ਚ ਅੱਠ ਟੀਮਾਂ ਹਿੱਸਾ ਲੈਂਦੀਆਂ ਹੈ ਜਿਸ ਦਾ ਸੈਂਟਰ ਚੇਨਈ ਦਾ ਚੇਪਕ ਸਟੇਡੀਅਮ ਹੈ। ਤਾਮਿਲਨਾਡੂ ਲੀਗ ਦਾ ਉਦਘਾਟਨ ਚਾਰ ਸਾਲ ਪਹਿਲਾਂ ਸਾਬਕਾ ਭਾਰਤੀ ਕਪਤਾਨ ਐੱਮ. ਐੱਸ. ਧੋਨੀ ਨੇ ਕੀਤਾ ਸੀ ਅਤੇ ਇਸ ਲੀਗ 'ਚ ਭਾਰਤ ਦੇ ਸਟਾਰ ਖਿਡਾਰੀ ਆਰ. ਅਸ਼ਵਿਨ, ਮੁਰਲੀ ਵਿਜੇ, ਵਿਜੇ ਸ਼ੰਕਰ, ਦਿਨੇਸ਼ ਕਾਰਤਿਕ ਵੀ ਖੇਡਦੇ ਹਨ।


author

Tarsem Singh

Content Editor

Related News