ਇੰਗਲੈਂਡ ਬਨਾਮ ਆਸਟਰੇਲੀਆ ਮੈਚ ਤੋਂ ਪਹਿਲਾਂ ਵਾਰਨਰ ਦੀ ਪਤਨੀ ਦੀਆਂ ਹੌਟ ਤਸਵੀਰਾਂ ਵਾਇਰਲ

Tuesday, Jun 25, 2019 - 08:58 PM (IST)

ਇੰਗਲੈਂਡ ਬਨਾਮ ਆਸਟਰੇਲੀਆ ਮੈਚ ਤੋਂ ਪਹਿਲਾਂ ਵਾਰਨਰ ਦੀ ਪਤਨੀ ਦੀਆਂ ਹੌਟ ਤਸਵੀਰਾਂ ਵਾਇਰਲ

ਜਲੰਧਰ - ਲਾਰਡਸ ਦੇ ਮੈਦਾਨ 'ਤੇ ਜਦੋਂ ਇੰਗਲੈਂਡ ਅਤੇ ਆਸਟਰੇਲੀਆ ਦੀਆਂ ਟੀਮਾਂ ਕ੍ਰਿਕਟ ਵਿਸ਼ਵ ਕੱਪ ਦੇ ਤਹਿਤ ਆਹਮੋ-ਸਾਹਮਣੇ ਹੋਣੀਆਂ ਸਨ ਤਦ ਸੋਸ਼ਲ ਮੀਡੀਆ 'ਤੇ ਡੇਵਿਡ ਵਾਰਨਰ ਦੀ ਪਤਨੀ ਆਪਣੇ ਇਕ ਹੌਟ ਫੋਟੋਸ਼ੂਟ ਕਾਰਣ ਚਰਚਾ ਵਿਚ ਆ ਗਈ। ਐਥਲੀਟ ਰਹਿ ਚੁੱਕੀ ਕੈਂਡਿਸ ਇਸ ਫੋਟੋਸ਼ੂਟ ਵਿਚ ਇਕ ਸਟੂਲ 'ਤੇ ਬੈਠੀ ਨਜ਼ਰ ਆ ਰਹੀ ਹੈ ਜਦਕਿ ਉਸ ਨੇ ਲਾਲ ਰੰਗ ਦੇ ਅੰਦਰੂਨੀ ਕੱਪੜੇ ਪਹਿਨੇ ਹੋਏ ਹਨ। ਇਹ ਤਸਵੀਰਾਂ ਕੁਝ ਮਹੀਨੇ ਪਹਿਲਾਂ ਦੀਆਂ ਹਨ ਪਰ ਇਸ ਨੂੰ ਜਾਰੀ ਹੁਣ ਕੀਤਾ ਗਿਆ ਹੈ। ਡੇਵਿਡ ਅਤੇ ਕੈਂਡਿਸ ਦੇ ਪਹਿਲੇ ਤੋਂ ਦੋ ਬੱਚੇ ਈਵੀ ਤੇ ਇੰਡੀ ਹਨ। ਕੈਂਡਿਸ ਹੁਣ ਤੀਜੇ ਬੱਚੇ ਤੋਂ ਗਰਭਵਤੀ ਹੈ। ਉਮੀਦ ਹੈ ਕਿ ਵਿਸ਼ਵ ਕੱਪ ਦੌਰਾਨ ਹੀ ਉਹ ਆਪਣੇ ਤੀਜੇ ਬੱਚੇ ਨੂੰ ਵੀ ਜਨਮ ਦੇ ਸਕਦੀ ਹੈ। 

PunjabKesariPunjabKesari
ਪਿਛਲੇ ਸਾਲ ਜਦੋਂ ਵਾਰਨਰ ਦੱਖਣੀ ਅਫਰੀਕਾ ਵਿਰੁੱਧ ਟੈਸਟ ਮੈਚ ਦੌਰਾਨ ਬਾਲ ਟੈਂਪਰਿੰਗ ਵਿਚ ਫਸਿਆ ਸੀ ਤਾਂ ਉਸਦੀ ਕਾਫੀ ਕਿਰਕਿਰੀ ਹੋਈ ਸੀ। ਦੁਨੀਆ ਭਰ ਵਿਚ ਹੋ ਰਹੀ ਨਿੰਦਾ ਤੋਂ ਕੈਂਡਿਸ ਵੀ ਪ੍ਰੇਸ਼ਾਨ ਹੋ ਗਈ ਸੀ। ਕੈਂਡਿਸ ਨੇ ਬਾਅਦ ਵਿਚ ਖੁਲਾਸਾ ਕੀਤਾ ਸੀ ਕਿ ਬਾਲ ਟੈਂਪਰਿੰਗ ਤੋਂ ਬਾਅਦ ਉਹ ਇੰਨਾ ਦਬਾਅ ਵਿਚ ਆ ਗਈ ਸੀ ਕਿ ਇਸ ਕਾਰਣ ਉਸਦਾ ਮਿਸਕੈਰਿਜ ਵੀ ਹੋ ਗਿਆ ਸੀ। ਹੁਣ ਵਾਰਨਰ ਅਤੇ ਕੈਂਡਿਸ ਆਪਣੇ ਤੀਜੇ ਬੱਚੇ ਦੇ ਇੰਤਜ਼ਾਰ ਵਿਚ ਹਨ। 

PunjabKesariPunjabKesari
ਜ਼ਿਕਰਯੋਗ ਹੈ ਕਿ ਕੈਂਡਿਸ ਐਥਲੀਟ ਤੋਂ ਇਲਾਵਾ ਨਾਮੀ ਮਾਡਲ ਵੀ ਹੈ। 34 ਸਾਲਾ ਕੈਂਡਿਸ ਪਹਿਲੀ ਵਾਰ ਤਦ ਚਰਚਾ ਵਿਚ ਆਈ ਸੀ ਜਦੋਂ ਜਨਤਕ ਸਥਾਨ 'ਤੇ ਇਕ ਵਿਅਕਤੀ ਦੇ ਨਾਲ ਉਸਦੀਆਂ ਇਤਰਾਜ਼ਯੋਗ ਤਸਵੀਰਾਂ ਵਾਇਰਲ ਹੋਈਆਂ ਸਨ। ਹਾਲਾਂਕਿ ਹੁਣ ਉਹ ਆਪਣੇ ਪਤੀ ਵਾਰਨਰ ਨੂੰ ਲੈ ਕੇ ਕਾਫੀ ਸੀਰੀਅਸ ਹੈ। ਬੀਤੇ ਦਿਨੀਂ ਵਾਰਨਰ ਨੇ ਵੀ ਵਿਸ਼ਵ ਕੱਪ ਵਿਚ ਆਪਣੇ ਚੰਗੇ ਪ੍ਰਦਰਸ਼ਨ ਦਾ ਸਿਹਰਾ ਕੈਂਡਿਸ ਨੂੰ ਹੀ ਦਿੱਤਾ ਸੀ। ਵਾਰਨਰ ਨੇ ਕਿਹਾ ਸੀ ਕਿ ਉਹ ਕੈਂਡਿਸ ਹੀ ਸੀ, ਜਿਸ ਨੇ ਉਸ ਨੂੰ ਹੌਸਲਾ ਰੱਖਣਾ ਸਿਖਾਇਆ।

PunjabKesari


author

Gurdeep Singh

Content Editor

Related News