ਮੈਰੀਕਾਮ ਨੇ ਕਿਹਾ—ਵਿਆਹ ਕਰਨ ਅਤੇ ਬੱਚੇ ਹੋਣ ਤੋਂ ਬਾਅਦ ਵਾਪਸੀ ਆਸਾਨ ਨਹੀਂ
Wednesday, Dec 18, 2019 - 01:20 AM (IST)

ਨਵੀਂ ਦਿੱਲੀ- 6 ਵਾਰ ਦੀ ਵਿਸ਼ਵ ਚੈਂਪੀਅਨ ਅਤੇ ਓਲੰਪਿਕਾ ਤਮਗਾ ਜੇਤੂ ਮਹਿਲਾ ਮੁੱਕੇਬਾਜ਼ ਐੱਮ. ਸੀ. ਮੈਰੀਕਾਮ ਨੇ ਕਿਹਾ ਕਿ ਵਿਆਹ ਕਰਨ ਅਤੇ ਬੱਚੇ ਪੈਦਾ ਕਰਨ ਤੋਂ ਬਾਅਦ ਵਾਪਸੀ ਕਰਨੀ ਆਸਾਨ ਨਹੀਂ ਹੁੰਦੀ ਹੈ ਪਰ ਉਸ ਨੂੰ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਉਹ ਇਸ ਤੋਂ ਬਾਅਦ ਵੀ ਆਪਣੀ ਜ਼ਿੰਦਗੀ ਵਿਚ ਸਫਲਤਾ ਹਾਸਲ ਕਰਨ ਵਿਚ ਕਾਮਯਾਬ ਰਹੀ। ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਇਤਿਹਾਸ ਦੀ ਸਭ ਤੋਂ ਸਫਲ ਮੁੱਕੇਬਾਜ਼ ਮੈਰੀਕਾਮ ਨੇ ਇਕ ਪ੍ਰੋਗਰਾਮ ਵਿਚ ਆਪਣੇ ਕਰੀਅਰ ਦੇ ਸੰਘਰਸ਼ 'ਤੇ ਰੌਸ਼ਨੀ ਪਾਈ ਅਤੇ ਦੱਸਿਆ ਕਿ ਕਿਸ ਤਰ੍ਹਾਂ ਉਹ ਇਸ ਮੁਕਾਮ 'ਤੇ ਪੁੱਜੀ। ਮੈਰੀਕਾਮ ਨੇ ਕਿਹਾ ਕਿ ਉਸ ਨੂੰ ਬਹੁਤ ਸਾਰੇ ਅੜਿੱਕਿਆਂ ਅਤੇ ਨਾ-ਪੱਖੀ ਆਲੋਚਨਾਵਾਂ ਤੋਂ ਉਭਰਨਾ ਪਿਆ। ਖਾਸ ਤੌਰ 'ਤੇ ਉਸ ਨੂੰ ਉਸ ਦੇ ਵਿਆਹ ਤੋਂ ਬਾਅਦ ਸਫਲਤਾ ਮਿਲੀ।
ਮੈਰੀਕਾਮ ਨੇ 2005 ਵਿਚ ਵਿਆਹ ਕੀਤਾ ਅਤੇ 2007 ਵਿਚ ਜੁੜਵਾ ਬੇਟਿਆਂ ਦੀ ਮਾਂ ਬਣ ਗਈ। 2013 ਵਿਚ ਮੈਰੀ ਨੇ ਆਪਣੇ ਤੀਸਰੇ ਬੇਟੇ ਨੂੰ ਜਨਮ ਦਿੱਤਾ ਪਰ ਉਹ ਮੁੱਕੇਬਾਜ਼ੀ ਵਿਚ ਫਿਰ ਉਤਰੀ ਅਤੇ ਆਲੋਚਕਾਂ ਨੂੰ ਗਲਤ ਸਾਬਿਤ ਕੀਤਾ। ਮੈਰੀਕਾਮ ਨੇ 2012 ਵਿਚ ਓਲੰਪਿਕ 51 ਕਿ. ਗ੍ਰਾ. ਵਰਗ ਵਿਚ ਕਾਂਸੀ ਤਮਗਾ ਜਿੱਤਿਆ। 36 ਸਾਲ ਦੀ ਉਮਰ ਵਿਚ ਮੈਰੀਕਾਮ ਅਗਲੇ ਸਾਲ ਟੋਕੀਓ ਵਿਚ ਹੋਣ ਵਾਲੇ ਓਲੰਪਿਕ ਵਿਚ ਇਕ ਵਾਰ ਫਿਰ ਉਤਰ ਕੇ ਦੇਸ਼ ਲਈ ਤਮਗਾ ਜਿੱਤਣ ਲਈ ਤਿਆਰ ਹੈ।
ਉਸ ਨੇ ਕਿਹਾ ਕਿ ਲੋਕ ਚਾਹੁੰਦੇ ਸਨ ਕਿ ਉਹ ਸਿਰਫ ਉਦੋਂ ਜਿੱਤ ਸਕਦੀ ਹੈ, ਜਦੋਂ ਉਹ ਵਿਆਹੇ ਨਹੀਂ ਸਨ ਪਰ ਵਿਆਹ ਕਰਨ ਅਤੇ ਬੱਚੇ ਪੈਦਾ ਹੋਣ ਤੋਂ ਬਾਅਦ ਮੈਨੂੰ ਸੰਘਰਸ਼ ਕਰਨਾ ਪਿਆ। ਤੁਸੀਂ ਜਾਣਦੇ ਸੀ ਕਿ ਮਣੀਪੁਰ ਵਿਚ ਹਾਲਾਤ ਕਾਫੀ ਮੁਸ਼ਕਿਲ ਹਨ। ਜਦੋਂ ਉਹ ਭੋਪਾਲ ਆਈ ਤਾਂ ਹਾਲਾਤ ਤਣਾਅਪੂਰਨ ਸਨ। ਉਹ ਆਪਣੇ ਬੱਚੇ ਲਈ ਲੈਕਟੋਜਨ ਵੀ ਨਹੀਂ ਬਣ ਪਾ ਰਹੀ ਸੀ। ਵਿਆਹ ਕਰਨ ਅਤੇ ਬੱਚੇ ਪੈਦਾ ਕਰਨ ਤੋਂ ਬਾਅਦ ਵਾਪਸੀ ਕਰਨੀ ਆਸਾਨ ਨਹੀਂ ਹੈ। ਭਗਵਾਨ ਨੇ ਮੈਨੂੰ ਇਨਾ ਖਾਸ ਬਣਾਇਆ ਹੈ ਅਤੇ ਉਹ ਟੋਕੀਓ ਵਿਚ ਦੇਸ਼ ਲਈ ਹਰ ਹਾਲ ਵਿਚ ਸੋਨ ਤਮਗਾ ਜਿੱਤੇਗੀ।