ਮੈਰੀਕੋਮ ਨੇ IBL ''ਚ ਪੰਜਾਬ ਪੈਂਥਰਸ ਨੂੰ ਦਿਵਾਈ ਜਿੱਤ

12/05/2019 11:20:35 PM

ਨੋਇਡਾ— ਦਿੱਗਜ ਮੁੱਕੇਬਾਜ਼ ਐੱਮ. ਸੀ. ਮੈਰੀਕੋਮ ਨੇ ਵੀਰਵਾਰ ਨੂੰ ਇੱਥੇ ਆਪਣਾ ਪਹਿਲਾ ਮੁਕਾਬਲਾ ਆਸਾਨੀ ਨਾਲ ਜਿੱਤਿਆ ਤੇ ਜਿਸ ਨਾਲ ਪੰਜਾਬ ਪੈਂਥਰਸ ਨੇ ਬਾਂਬੇ ਬੁਲੇਟਸ ਨੂੰ 5-2 ਨਾਲ ਹਰਾ ਕੇ ਬਿਗ ਬਾਊਟ ਮੁੱਕੇਬਾਜ਼ੀ ਲੀਗ 'ਚ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਮੈਰੀਕੋਮ ਨੇ ਰੀਓ ਓਲੰਪਿਕ-2016 ਕਾਂਸੀ ਤਮਗਾ ਜੇਤੂ ਇੰਗ੍ਰੀਡ ਲੋਰੇਨਾ ਨੂੰ 5-0 ਨਾਲ ਹਰਾਇਆ। ਮਨੋਜ ਕੁਮਾਰ ਦੀ ਪੁਰਸ਼ਾਂ ਦੇ 69 ਕਿ. ਗ੍ਰਾਮ. ਭਾਰ ਵਰਗ 'ਚ ਮੁੰਬਈ ਦੇ ਨਵੀਨ ਬੋਰਾ ਦੇ ਹੱਥੋਂ ਹਾਰ ਨੇ ਪੰਜਾਬ ਨੂੰ ਝਟਕਾ ਲੱਗਾ ਸੀ ਪਰ ਮੈਕੀਕੋਮ ਨੇ ਉਸ ਨੂੰ ਸ਼ਾਨਦਾਰ ਵਾਪਸੀ ਦਿਵਾਈ। ਇਸ ਤੋਂ ਪਹਿਲਾਂ ਪੰਜਾਬ ਪੈਂਥਰਸ ਦੇ ਅਬਦੁਲ ਮਲਿਕ ਖਾਲਾਕੋਵ ਤੇ ਪੀ. ਐੱਲ. ਪ੍ਰਸਾਦ ਨੇ ਆਪਣੀ ਟੀਮ ਨੂੰ ਵਧੀਆ ਸ਼ੁਰੂਆਤ ਦਿਵਾਈ। ਨੋਜਵਾਨ ਓਲੰਪਿਕ ਚੈਂਪੀਅਨ ਅਬਦੁਲ ਮਲਿਕ ਨੇ ਪੁਰਸ਼ਾਂ ਦੇ 57 ਕਿ. ਗ੍ਰਾਮ. ਭਾਰ ਵਰਗ 'ਚ ਏਸ਼ੀਆਈ ਖੇਡਾਂ ਦੇ ਚਾਂਦੀ ਤਮਗਾ ਜੇਤੂ ਕਵਿੰਦਰ ਨੂੰ ਹਰਾਇਆ।
ਪੀ. ਐੱਲ. ਪ੍ਰਸਾਦ ਓਡਿਸ਼ਾ ਵਾਰੀਅਰਸ ਵਿਰੁੱਧ ਪਹਿਲੇ ਮੈਚ 'ਚ ਹਾਰ ਗਏ ਸੀ ਪਰ ਵੀਰਵਾਰ ਨੂੰ ਉਨ੍ਹਾ ਨੇ ਅਨੰਤ ਚੋਪਾੜੇ ਨੂੰ ਹਰਾ ਕੇ ਵਾਪਸੀ ਕੀਤੀ। ਬੁੱਧਵਾਰ ਨੂੰ ਗੁਜਰਾਤ ਜਾਇੰਟਸ ਨੇ ਓਡਿਸ਼ਾ ਵਾਰੀਅਰਸ ਨੂੰ 5-2 ਨਾਲ ਹਰਾਇਆ ਸੀ। ਗੁਜਰਾਤ ਦੇ ਲਈ ਸਰਿਤਾ ਦੇਵੀ, ਮੁਹੰਮਦ ਹੁਸਾਮੁਦੀਨ, ਅਮਿਤ ਪੰਘਾਲ, ਰਾਜੇਸ਼ ਨਰਵਾਲ ਤੇ ਆਸ਼ੀਸ਼ ਕੁਮਾਰ ਨੇ ਆਪਣੇ-ਆਪਣੇ ਮੁਕਾਬਲੇ ਜਿੱਤੇ ਸਨ। ਓਡਿਸ਼ਾ ਦੇ ਲਈ ਜੋਖਾਂਗੀਰ ਰਾਖਮਾਨੋਵ ਤੇ ਨਮਨ ਤੰਵਰ ਹੀ ਮੁਕਾਬਲਾ ਜਿੱਤਣ 'ਚ ਸਫਲ ਰਹੇ।


Gurdeep Singh

Content Editor

Related News