ਗੁਰਦਾਸਪੁਰ ਦੇ ਨੌਜਵਾਨ ਨੇ ਪੰਜਾਬ ਦਾ ਚਮਕਾਇਆ ਨਾਂ, ਅਸਾਮ ''ਚ ਮਿਕਸ ਮਾਰਸ਼ਲ ਆਰਟ ਚੈਂਪੀਅਨਸ਼ਿਪ ''ਚ ਹਾਸਲ ਕੀਤੀ ਜਿੱਤ

Saturday, Mar 30, 2024 - 11:14 AM (IST)

ਗੁਰਦਾਸਪੁਰ ਦੇ ਨੌਜਵਾਨ ਨੇ ਪੰਜਾਬ ਦਾ ਚਮਕਾਇਆ ਨਾਂ, ਅਸਾਮ ''ਚ ਮਿਕਸ ਮਾਰਸ਼ਲ ਆਰਟ ਚੈਂਪੀਅਨਸ਼ਿਪ ''ਚ ਹਾਸਲ ਕੀਤੀ ਜਿੱਤ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)-ਪਿਛਲੇ ਦਿਨੀਂ ਅਸਾਮ ਵਿੱਚ ਹੋਈ ਮਿਕਸ ਮਾਰਸਲ ਆਰਟ ਚੈਂਪੀਅਨਸ਼ਿਪ ਦੌਰਾਨ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਖੋਖਰ ਦੇ ਰਹਿਣ ਵਾਲੇ ਨੌਜਵਾਨ ਕਰਨਦੀਪ ਸਿੰਘ ਨੇ 65 ਕਿਲੋ ਭਾਰ ਵਰਗ ਵਿੱਚ ਵੈਸਟ ਬੰਗਾਲ ਦੇ ਖਿਡਾਰੀ ਨੂੰ ਹਰਾ ਕੇ ਡੋਰਸ ਓਪਨ ਮਿਕਸ ਮਾਰਸ਼ਲ ਆਰਟ ਚੈਂਪੀਅਨਸ਼ਿਪ ਆਪਣੇ ਨਾਮ ਕੀਤੀ ਹੈ। ਆਪਣੇ ਜੱਦੀ ਪਿੰਡ ਖੋਖਰ ਵਿਖੇ ਪਹੁੰਚਣ ਤੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪੰਜਾਬ ਯੂਥ ਪ੍ਰਧਾਨ ਇੰਦਰਪਾਲ ਸਿੰਘ ਬੈਂਸ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ।

 

ਇਸ ਮੌਕੇ ਗੱਲਬਾਤ ਕਰਦੇ ਹੋਏ ਨੌਜਵਾਨ ਕਰਨਦੀPunjabKesariਪ ਸਿੰਘ ਨੇ ਦੱਸਿਆ ਕਿ ਇਸ ਗੇਮ ਵਿੱਚ ਆਪਣੇ ਵਿਰੋਧੀ ਖਿਡਾਰੀ ਤੋਂ ਜਿੱਤ ਪ੍ਰਾਪਤ ਕਰਨ ਲਈ ਹਰ ਤਰ੍ਹਾਂ ਦੀ ਤਕਨੀਕ ਵਰਤੀ ਜਾ ਸਕਦੀ ਹੈ। ਇਸ ਗੇਮ ਵਿੱਚ ਕੋਈ ਰੂਲ ਨਹੀਂ ਹੁੰਦਾ ਅਤੇ ਇਹ ਗੇਮ ਬਹੁਤ ਹੀ ਖਤਰਨਾਕ ਹੈ। ਇਸ ਲਈ ਪੰਜਾਬ ਦੇ ਬਹੁਤ ਘੱਟ ਲੋਕ ਇਹ ਗੇਮ ਖੇਡਦੇ ਹਨ। ਖਿਡਾਰੀ ਕਰਨਦੀਪ ਸਿੰਘ ਨੇ ਦੱਸਿਆ ਕਿ ਉਹ ਇਸ ਗੇਮ ਦੇ ਕਈ ਮੁਕਾਬਲੇ ਜਿੱਤ ਚੁੱਕਿਆ ਹੈ ਅਤੇ ਇਸ ਵਾਰ ਅਸਾਮ ਵਿੱਚ ਹੋਈ ਨੈਸ਼ਨਲ ਲੈਵਲ ਦੀ ਡੋਰਸ ਓਪਨ ਮਿਕਸ ਮਾਰਸ਼ਲ ਆਰਟ ਚੈਂਪੀਅਨਸ਼ਿਪ ਵਿੱਚ ਵੀ ਉਸ ਨੂੰ ਹਿੱਸਾ ਲੈਣ ਦਾ ਮੌਕਾ ਮਿਲਿਆ। ਜਿਸ ਵਿੱਚ ਉਸਨੇ ਸਭ ਤੋਂ ਖਤਰਨਾਕ ਫਾਈਟ ਪ੍ਰੋ-ਫਾਈਟ ਵਿੱਚ ਹਿੱਸਾ ਲਿਆ। ਜਿਸ ਵਿੱਚ ਉਸਨੇ ਵੈਸਟ ਬੰਗਾਲ ਦੇ ਇਕ ਬੋਕਸਿੰਗ ਦੇ ਮਾਹਿਰ ਖਿਡਾਰੀ ਨੂੰ ਪਹਿਲੇ ਰਾਊਂਡ ਵਿੱਚ ਹੀ ਆਊਟ ਕਰ ਦਿੱਤਾ ਅਤੇ ਇਸ ਚੈਂਪੀਅਨਸ਼ਿਪ ਨੂੰ ਆਪਣੇ ਨਾਮ ਕਰ ਲਿਆ ਉੱਥੇ ਅਸਾਮ ਵਿੱਚ ਹੋਏ ਇੱਸ ਮੁਕਾਬਲੇ ਦੌਰਾਨ ਆਪਣਾ ਅਨੁਭਵ ਸਾਂਝਾ ਕਰਦੇ ਹੋਏ ਕਿਹਾ ਕਿ ਅਸਾਮ ਦੇ ਲੋਕਾਂ ਨੇ ਉਸ ਨੂੰ ਸਰਦਾਰ ਹੋਣ ਕਰਕੇ ਬਹੁਤ ਹੀ ਮਾਨ ਦਿੱਤਾ ਅਤੇ ਫਾਈਟ ਦੌਰਾਨ ਸਰਦਾਰ ਜੀ ਚੱਕ ਦੋ ਫੱਟੇ ਦੇ ਨਾਅਰੇ ਲਗਾ ਕੇ ਉਸਦਾ ਹੌਸਲਾ ਵਧਾਇਆ ਅਤੇ ਉਸ ਮੁਕਾਬਲੇ ਵਿਚ ਆਏ ਹੋਰਨਾਂ ਖਿਡਾਰੀਆਂ ਨੇ ਵੀ ਉਸਨੂੰ ਬਹੁਤ ਪਿਆਰ ਦਿੱਤਾ।

PunjabKesari

ਉਸਨੇ ਕਿਹਾ ਕਿ ਅੱਜ ਪਿੰਡ ਆਉਣ ਤੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਪੰਜਾਬ ਯੂਥ ਪ੍ਰਧਾਨ ਇੰਦਰਪਾਲ ਸਿੰਘ ਬੈਂਸ ਅਤੇ ਪਿੰਡ ਵਾਸੀਆਂ ਨੇ ਵੀ ਉਸਦਾ ਨਿੱਘਾ ਸਵਾਗਤ ਕੀਤਾ ਜਿਸ ਨਾਲ ਉਸ ਦਾ ਹੋਰ ਹੌਸਲਾ ਵਧਿਆ ਹੈ ਅਤੇ ਉਹ ਆਪਣੇ ਦੇਸ਼ ਅਤੇ ਪੰਜਾਬ ਦੇ ਨਾਮ ਨੂੰ ਵਰਡ ਲੈਵਲ ਤੇ ਰੋਸ਼ਨ ਕਰਨ ਦੇ ਲਈ ਇਸ ਵਕਤ ਯੂਐੱਫਸੀ (ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿਪ) ਜੋਂ ਕਿ ਦੁਬਈ ਅਤੇ ਯੂ ਐੱਸ ਏ ਦੇ ਵਿੱਚ ਖੇਡੀ ਜਾਂਦੀ ਹੈ। ਉਸ ਵਿੱਚ ਹਿੱਸਾ ਲੈਣ ਦੇ ਲਈ ਮਿਹਨਤ ਕਰ ਰਿਹਾ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਉਹ ਹੋਰ ਸਖ਼ਤ ਮਿਹਨਤ ਕਰਕੇ ਆਪਣੀ ਪਛਾਣ ਬਣਾ ਸਕੇ।

PunjabKesari

ਉਸਦਾ ਮਕਸਦ ਹੈ ਕੀ ਵਰਲਡ ਲੈਵਲ ਦੇ ਉੱਪਰ ਯੂਐੱਫਸੀ ਚੈਂਪੀਅਨਸ਼ਿਪ ਦੇ ਵਿਜੇਤਾ ਕੋਰਨਰ ਮਕਰੈਗਰ ਅੱਤੇ ਬਰੋਕਲੈਂਸਰ ਨਾਇਲ ਫਾਈਟ ਕਰਕੇ ਆਪਣੇ ਦੇਸ਼ ਨੂੰ ਵਰਲਡ ਲੈਵਲ ਤੱਕ ਲੈ ਕੇ ਜਾਵੇ। ਇਸ ਮੌਕੇ ਵੱਡੀ ਗਿਣਤੀ ਵਿਚ ਸਮੂਹ ਪਿੰਡ ਵਾਸੀ ਅਤੇ ਇਲਾਕੇ ਦੇ ਲੋਕਾਂ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਵਧਾਈਆਂ ਦੇਣ ਦਾ ਤਾਂਤਾ ਲੱਗਿਆ ਹੋਇਆ ਸੀ।


author

Aarti dhillon

Content Editor

Related News