ਰਾਸ਼ਟਰੀ ਚੈਂਪੀਅਨਸ਼ਿਪ ''ਚ ਹਿੱਸਾ ਨਹੀਂ ਲਵੇਗੀ ਮੈਰੀਕਾਮ
Monday, Oct 18, 2021 - 06:53 PM (IST)
ਨਵੀਂ ਦਿੱਲੀ- 6 ਵਾਰ ਦੀ ਵਰਲਡ ਚੈਂਪੀਅਨ ਐੱਮ. ਸੀ. ਮੈਰੀਕਾਮ ਹਿਸਾਰ 'ਚ ਹੋਣ ਵਾਲੀ ਆਗਾਮੀ ਰਾਸ਼ਟਰੀ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਹਿੱਸਾ ਨਹੀਂ ਲਵੇਗੀ। ਟੋਕੀਓ ਓਲੰਪਿਕ 'ਚ ਪ੍ਰੀ ਕੁਆਰਟਰ ਫ਼ਾਈਨਲ ਤਕ ਹੀ ਪਹੁੰਚਣ ਵਾਲੀ 38 ਸਾਲਾ ਮੈਰੀਕਾਮ ਹਾਲਾਂਕਿ ਦਸੰਬਰ 'ਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਲਈ ਅਭਿਆਸ ਕਰ ਰਹੀ ਹੈ।
ਭਾਰਤੀ ਮੁੱਕੇਬਾਜ਼ੀ ਮਹਾਸੰਘ (ਬੀ. ਐੱਫ. ਆਈ.) ਨੇ ਐਲਾਨ ਕੀਤਾ ਹੋਇਆ ਹੈ ਕਿ ਰਾਸ਼ਟਰੀ ਚੈਂਪੀਅਨਸ਼ਿਪ ਦੇ ਸੋਨ ਤਮਗ਼ਾ ਜੇਤੂਆਂ ਨੂੰ ਵਿਸ਼ਵ ਚੈਂਪੀਅਨਸ਼ਿਪ ਦੀ ਟੀਮ 'ਚ ਜਗ੍ਹਾ ਮਿਲੇਗੀ ਪਰ ਪਤਾ ਲੱਗਾ ਹੈ ਕਿ ਕੁਝ ਭਾਰ ਵਰਗਾਂ 'ਚ ਟ੍ਰਾਇਲਸ ਕਰਾਏ ਜਾਣਗੇ ਜਿਸ 'ਚ 48 ਕਿਲੋਗ੍ਰਾਮ ਵੀ ਹੈ ਜਿਸ 'ਚ ਮੈਰੀਕਾਮ ਖੇਡਦੀ ਹੈ। ਰਾਸ਼ਟਰੀ ਚੈਂਪੀਅਨਸ਼ਿਪ 21 ਅਕਤੂਬਰ ਤੋਂ ਹਿਸਾਰ 'ਚ ਹੋਵੇਗੀ। ਓਲੰਪਿਕ ਕਾਂਸੀ ਤਮਗ਼ਾ ਜੇਤੂ ਲਵਲੀਨਾ ਬੋਰਗੋਹੇਨ (69 ਕਿਲੋਗ੍ਰਾਮ) ਨੂੰ ਟੋਕੀਓ ਓਲੰਪਿਕ ਦੇ ਪ੍ਰਦਰਸ਼ਨ ਦੇ ਆਧਾਰ 'ਤੇ ਵਿਸ਼ਵ ਚੈਂਪੀਅਨਸ਼ਿਪ 'ਚ ਸਿੱਧੇ ਜਗ੍ਹਾ ਦਿੱਤੀ ਗਈ ਹੈ। ਇਸ ਲਈ ਉਹ ਰਾਸ਼ਟਰੀ ਚੈਂਪੀਅਨਸ਼ਿਪ 'ਚ ਹਿੱਸਾ ਨਹੀਂ ਲਵੇਗੀ।