ਮੈਰੀਕਾਮ ਨੇ ਬਾਕਸਿੰਗ ਤੋਂ ਸੰਨਿਆਸ ਲੈਣ ਦੀਆਂ ਖਬਰਾਂ ਦਾ ਕੀਤਾ ਖੰਡਨ
Thursday, Jan 25, 2024 - 06:38 PM (IST)
ਸਪੋਰਟਸ ਡੈਸਕ- ਛੇ ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਐਮ. ਸੀ. ਮੈਰੀਕਾਮ ਨੇ ਖੇਡ ਤੋਂ ਸੰਨਿਆਸ ਲੈਣ ਦੀਆਂ ਖ਼ਬਰਾਂ ਦਾ ਖੰਡਨ ਕਰਦਿਆਂ ਕਿਹਾ ਹੈ ਕਿ ਉਸ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ ਅਤੇ ਉਸ ਦਾ ਫਿਲਹਾਲ ਸੰਨਿਆਸ ਲੈਣ ਦਾ ਕੋਈ ਇਰਾਦਾ ਨਹੀਂ ਹੈ। ਲੰਡਨ ਓਲੰਪਿਕ 2012 ਦੀ ਕਾਂਸੀ ਤਮਗਾ ਜੇਤੂ ਮੈਰੀਕਾਮ ਨੇ ਇੱਥੇ ਜਾਰੀ ਬਿਆਨ 'ਚ ਕਿਹਾ, 'ਮੀਡੀਆ 'ਚ ਮੌਜੂਦ ਮੇਰੇ ਦੋਸਤੋ, ਮੈਂ ਅਜੇ ਤੱਕ ਸੰਨਿਆਸ ਦਾ ਐਲਾਨ ਨਹੀਂ ਕੀਤਾ ਹੈ ਅਤੇ ਮੇਰੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਜਦੋਂ ਵੀ ਮੈਨੂੰ ਆਪਣੀ ਰਿਟਾਇਰਮੈਂਟ ਦਾ ਐਲਾਨ ਕਰਨਾ ਹੋਵੇਗਾ, ਮੈਂ ਖੁਦ ਸਾਰਿਆਂ ਨੂੰ ਦੱਸਾਂਗੀ।
ਇਹ ਵੀ ਪੜ੍ਹੋ : ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਦਾਨਿਸ਼ ਕਨੇਰੀਆ ਨੇ ਮਨਾਇਆ ਪ੍ਰਾਣ ਪ੍ਰਤਿਸ਼ਠਾ ਦਾ ਜਸ਼ਨ, ਦਿੱਤੀ ਵਧਾਈ
ਮੈਂ ਖੇਡਾਂ ਨੂੰ ਅਲਵਿਦਾ ਨਹੀਂ ਕਿਹਾ: ਮੈਰੀਕਾਮ
ਦਰਅਸਲ ਬੁੱਧਵਾਰ ਨੂੰ ਡਿਬਰੂਗੜ੍ਹ 'ਚ ਇਕ ਪ੍ਰੋਗਰਾਮ ਦੌਰਾਨ ਮੀਡੀਆ 'ਚ ਮੈਰੀਕਾਮ ਦੇ ਹਵਾਲੇ ਨਾਲ ਮੈਰੀਕਾਮ ਦੇ ਰਿਟਾਇਰਮੈਂਟ ਦੀ ਖਬਰ ਸਾਹਮਣੇ ਆਈ ਸੀ। ਮੈਰੀਕਾਮ ਨੇ ਕਿਹਾ ਸੀ ਕਿ ਉਮਰ ਦੀ ਪਾਬੰਦੀ ਕਾਰਨ ਉਹ ਹੁਣ ਓਲੰਪਿਕ ਨਹੀਂ ਖੇਡ ਸਕੇਗੀ। ਸਾਬਕਾ ਰਾਜ ਸਭਾ ਮੈਂਬਰ ਨੇ ਕਿਹਾ, 'ਮੈਂ ਕੁਝ ਮੀਡੀਆ ਰਿਪੋਰਟਾਂ ਦੇਖੀਆਂ ਹਨ, ਜਿਨ੍ਹਾਂ 'ਚ ਕਿਹਾ ਗਿਆ ਹੈ ਕਿ ਮੈਂ ਖੇਡ ਨੂੰ ਅਲਵਿਦਾ ਕਹਿ ਦਿੱਤਾ ਹੈ, ਜੋ ਕਿ ਸਹੀ ਨਹੀਂ ਹੈ।'
ਉਮਰ ਕਾਰਨ ਓਲੰਪਿਕ 'ਚ ਹਿੱਸਾ ਨਹੀਂ ਲੈ ਸਕਦੀ : ਮੈਰੀਕਾਮ
ਉਸ ਨੇ ਕਿਹਾ, '24 ਜਨਵਰੀ ਨੂੰ ਮੈਂ ਡਿਬਰੂਗੜ੍ਹ 'ਚ ਸਕੂਲ ਦੇ ਇਕ ਪ੍ਰੋਗਰਾਮ 'ਚ ਹਿੱਸਾ ਲੈ ਰਹੀ ਸੀ, ਜਿੱਥੇ ਮੈਂ ਬੱਚਿਆਂ ਦੀ ਹੌਸਲਾਅਫਜ਼ਾਈ ਕਰ ਰਹੀ ਸੀ, ਮੈਂ ਕਿਹਾ ਸੀ ਕਿ ਮੈਨੂੰ ਖੇਡਾਂ 'ਚ ਨਵੀਆਂ ਉਚਾਈਆਂ 'ਤੇ ਪਹੁੰਚਣ ਦੀ ਅਜੇ ਵੀ ਭੁੱਖ ਹੈ ਪਰ ਓਲੰਪਿਕ 'ਚ ਉਮਰ ਦੀ ਹੱਦ ਹੋਣ ਕਾਰਨ ਮੈਂ ਹਿੱਸਾ ਨਹੀ ਲੈ ਸਕਦੀ।ਹਾਲਾਂਕਿ ਮੈਂ ਆਪਣੀ ਖੇਡ ਜਾਰੀ ਰੱਖ ਸਕਦੀ ਹਾਂ ਅਤੇ ਮੇਰਾ ਧਿਆਨ ਫਿਟਨੈੱਸ 'ਤੇ ਹੈ।
ਰਿਟਾਇਰ ਹੋਣ ਤੋਂ ਪਹਿਲਾਂ ਸਭ ਨੂੰ ਦੱਸਾਂਗੀ
41 ਸਾਲਾ ਮੈਰੀਕਾਮ ਨੇ ਅੱਗੇ ਲਿਖਿਆ, 'ਜਦੋਂ ਵੀ ਮੈਂ ਰਿਟਾਇਰਮੈਂਟ ਦਾ ਫੈਸਲਾ ਲਵਾਂਗੀ, ਮੈਂ ਸਾਰਿਆਂ ਨੂੰ ਦੱਸਾਂਗੀ। ਕਿਰਪਾ ਕਰਕੇ ਆਪਣੀ ਖਬਰ ਦਰੁਸਤ ਕਰੋ। ਅੰਤਰਰਾਸ਼ਟਰੀ ਮੁੱਕੇਬਾਜ਼ੀ ਸੰਘ ਦੇ ਨਿਯਮਾਂ ਦੇ ਤਹਿਤ, ਸਿਰਫ 40 ਸਾਲ ਦੀ ਉਮਰ ਤੱਕ ਦੇ ਪੁਰਸ਼ ਅਤੇ ਮਹਿਲਾ ਮੁੱਕੇਬਾਜ਼ ਹੀ ਓਲੰਪਿਕ ਵਰਗੇ ਉੱਚ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈ ਸਕਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8