ਨਵੀਂ ਪੀੜ੍ਹੀ ਦੇ ਮੁੱਕੇਬਾਜ਼ਾਂ ''ਚ ਜਨੂੰਨ ਦੀ ਕਮੀ ਹੈ : ਮੈਰੀਕਾਮ
Sunday, Jan 07, 2024 - 02:07 PM (IST)
ਮੁੰਬਈ— 6 ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਐੱਮ.ਸੀ. ਮੈਰੀਕਾਮ ਦਾ ਮੰਨਣਾ ਹੈ ਕਿ ਨਵੀਂ ਪੀੜ੍ਹੀ ਦੇ ਖਿਡਾਰੀਆਂ 'ਚ ਉਸ ਵਰਗੀ ਸਫਲਤਾ ਹਾਸਲ ਕਰਨ ਦਾ ਜਨੂੰਨ ਨਹੀਂ ਹੈ ਅਤੇ ਉਹ ਸਿਰਫ ਇਕ ਵੱਡੀ ਉਪਲੱਬਧੀ ਨਾਲ ਸੰਤੁਸ਼ਟ ਹੋ ਜਾਂਦੇ ਹਨ। ਓਲੰਪਿਕ ਕਾਂਸੀ ਤਮਗਾ ਜੇਤੂ ਨੇ ਇਹ ਵੀ ਕਿਹਾ ਕਿ 41 ਸਾਲ ਦੀ ਉਮਰ 'ਚ ਵੀ ਉਹ 'ਸੁਪਰ ਫਿੱਟ' ਹੈ ਅਤੇ 'ਹੋਰ ਹਾਸਲ ਕਰਨ' ਦੀ ਇੱਛਾ ਰੱਖਦੀ ਹੈ। ਮੈਰੀਕਾਮ ਭਵਿੱਖ 'ਚ ਪੇਸ਼ੇਵਰ ਬਣਨ ਦੇ ਵਿਕਲਪ 'ਤੇ ਵਿਚਾਰ ਕਰ ਰਹੀ ਹੈ।
ਇਹ ਵੀ ਪੜ੍ਹੋ : ਸਪਿਨਰ ਅਬਰਾਰ ਅਹਿਮਦ 'ਤੇ ਪੀ. ਸੀ. ਬੀ. ਕਰ ਸਕਦੀ ਹੈ ਕਾਰਵਾਈ
ਉਸ ਨੇ ਸ਼ਨੀਵਾਰ ਨੂੰ ਇਕ ਈਵੈਂਟ ਦੌਰਾਨ ਕਿਹਾ- ਮੈਂ ਲੜਾਂਗੀ (ਬਾਕਸਿੰਗ), ਲੜਨ (ਖੇਡਣ) ਦੀ ਭਾਵਨਾ ਸਿਰਫ ਮੈਰੀਕਾਮ ਵਿਚ ਹੈ। ਮੇਰੇ ਕੋਲ ਹੋਰ ਖੇਡ ਸਿਤਾਰਿਆਂ ਨਾਲੋਂ ਕੁਝ ਵਿਲੱਖਣ ਹੈ। ਉਸਨੇ ਕਿਹਾ- ਮੇਰੀ ਉਮਰ 41 ਸਾਲ ਹੈ, ਮੈਂ ਇਸ ਸਾਲ ਤੋਂ ਕਿਸੇ ਵੀ ਅੰਤਰਰਾਸ਼ਟਰੀ (ਸ਼ੌਕੀਆ) ਮੁਕਾਬਲੇ ਵਿੱਚ ਹਿੱਸਾ ਨਹੀਂ ਲੈ ਸਕਦੀ ਕਿਉਂਕਿ ਇੱਕ ਉਮਰ ਸੀਮਾ ਹੈ। ਹਾਲਾਂਕਿ ਮੈਂ ਆਪਣੀ ਖੇਡ ਨੂੰ ਇੱਕ, ਦੋ ਜਾਂ ਤਿੰਨ ਸਾਲ ਤੱਕ ਜਾਰੀ ਰੱਖਣਾ ਚਾਹੁੰਦੀ ਹਾਂ। ਮੈਰੀਕਾਮ ਨੇ ਕਿਹਾ ਕਿ ਜਦੋਂ ਉਸਨੇ ਮੁੱਕੇਬਾਜ਼ੀ ਸ਼ੁਰੂ ਕੀਤੀ ਸੀ, ਉਸ ਸਮੇਂ ਦੇ ਮੁਕਾਬਲੇ ਖੇਡਾਂ ਵਿੱਚ ਵਧੇਰੇ ਸਹੂਲਤਾਂ ਅਤੇ ਵਿਕਲਪ ਹੋਣ ਦੇ ਬਾਵਜੂਦ, ਮੌਜੂਦਾ ਪੀੜ੍ਹੀ ਵਿੱਚ ਲੋੜੀਂਦਾ ਜਨੂੰਨ ਨਹੀਂ ਹੈ।
ਇਹ ਵੀ ਪੜ੍ਹੋ : ਰਾਸ਼ਿਦ ਭਾਰਤ ਵਿਰੁੱਧ ਟੀ-20 ਲੜੀ ਲਈ ਟੀਮ ’ਚ ਸ਼ਾਮਲ
6 ਵਾਰ ਦੀ ਵਿਸ਼ਵ ਚੈਂਪੀਅਨਸ਼ਿਪ ਜੇਤੂ ਨੇ ਕਿਹਾ- ਮੈਂ ਸੁਪਰ ਫਿੱਟ ਹਾਂ, ਮੈਂ ਹੋਰ ਹਾਸਲ ਕਰਨਾ ਚਾਹੁੰਦੀ ਹਾਂ, ਇਹ ਭੁੱਖ ਮੇਰੇ ਅੰਦਰ ਹੈ। ਮੌਜੂਦਾ ਨੌਜਵਾਨ ਪੀੜ੍ਹੀ ਚੈਂਪੀਅਨ ਬਣਨ ਤੋਂ ਬਾਅਦ ਸੰਤੁਸ਼ਟ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਵਿੱਚ ਵੀ ਮੇਰੇ ਵਰਗਾ ਇਹ ਜਨੂੰਨ ਅਤੇ ਉਹੀ ਭੁੱਖ ਹੈ ਤਾਂ ਸਾਡੇ ਦੇਸ਼ ਲਈ ਹੋਰ ਵੀ ਤਮਗੇ ਆਉਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।