ਮੈਰੀਕਾਮ ਨੂੰ ਇੰਡੀਆ ਓਪਨ ''ਚ ਨਵੇਂ 51 ਕਿਲੋਵਰਗ ''ਚ ਚੰਗੇ ਪ੍ਰਦਰਸ਼ਨ ਦਾ ਯਕੀਨ

Sunday, May 19, 2019 - 10:00 AM (IST)

ਮੈਰੀਕਾਮ ਨੂੰ ਇੰਡੀਆ ਓਪਨ ''ਚ ਨਵੇਂ 51 ਕਿਲੋਵਰਗ ''ਚ ਚੰਗੇ ਪ੍ਰਦਰਸ਼ਨ ਦਾ ਯਕੀਨ

ਗੁਹਾਟੀ— 51 ਕਿਲੋਵਰਗ 'ਚ ਪਹਿਲੇ ਮੁਕਾਬਲੇ ਲਈ ਤਿਆਰੀ ਕਰ ਰਹੀ 6 ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਐੱਮ.ਸੀ. ਮੈਰੀਕਾਮ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਸੋਮਵਾਰ ਨੂੰ ਇੱਥੇ ਸ਼ੁਰੂ ਹੋ ਰਹੇ ਇੰਡੀਆ ਓਪਨ 'ਚ ਚੰਗੇ ਪ੍ਰਦਰਸ਼ਨ ਦਾ ਯਕੀਨ ਹੈ। ਸ਼ਨੀਵਾਰ ਨੂੰ ਇੱਥੇ ਪਹੁੰਚੀ ਮੈਰੀਕਾਮ ਨੇ ਪੰਜ ਰੋਜ਼ਾ ਟੂਰਨਾਮੈਂਟ ਤੋਂ ਪਹਿਲਾਂ ਭਾਰਤੀ ਖੇਡ ਅਥਾਰਿਟੀ ਕੇਂਦਰ 'ਤੇ ਅਭਿਆਸ ਕੀਤਾ।

ਉਨ੍ਹਾਂ ਕਿਹਾ, ''ਮੇਰੇ ਤੋਂ ਉਮੀਦਾਂ ਹਨ। ਮੈਂ ਚੰਗਾ ਅਭਿਆਸ ਕਰ ਰਹੀ ਹਾਂ ਅਤੇ ਸੌ ਫੀਸਦੀ ਦੇਵਾਂਗੀ। ਬਦਲਾਅ ਹਮੇਸ਼ਾ ਚੰਗਾ ਹੁੰਦਾ ਹੈ। ਮੈਂ 51 ਕਿਲੋਵਰਗ 'ਚ ਅਭਿਆਸ ਕੀਤਾ ਹੈ ਅਤੇ ਮੇਰਾ ਆਤਮਵਿਸ਼ਵਾਸ ਵਧਿਆ ਹੋਇਆ ਹੈ।'' ਓਲੰਪਿਕ ਖੇਡਾਂ 'ਚ 48 ਕਿਲੋਵਰਗ ਨਹੀਂ ਹੈ ਲਿਹਾਜ਼ਾ ਮੈਰੀਕਾਮ ਨੂੰ ਅਗਲੇ ਸਾਲ ਟੋਕੀਓ ਓਲੰਪਿਕ 'ਚ ਖੇਡਣ ਲਈ 51 ਕਿਲੋ 'ਚ ਹਿੱਸਾ ਲੈਣਾ ਹੋਵੇਗਾ।


author

Tarsem Singh

Content Editor

Related News