ਇੰਡੀਅਨ ਬਾਕਸਿੰਗ ਲੀਗ ''ਚ ਹਿੱਸਾ ਲੈਣਗੇ ਮੈਰੀਕਾਮ ਅਤੇ ਅਮਿਤ ਪੰਘਾਲ

07/27/2019 2:14:36 PM

ਨਵੀਂ ਦਿੱਲੀ— ਦਿੱਗਜ ਮੁੱਕੇਬਾਜ਼ ਐੱਮ.ਸੀ. ਮੈਰੀਕਾਮ ਅਤੇ ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਅਮਿਤ ਪੰਘਾਲ 20 ਅਕਤੂਬਰ ਤੋਂ 9 ਨਵੰਬਰ ਤਕ ਖੇਡੀ ਜਾਣ ਵਾਲੀ ਭਾਰਤੀ ਮੁੱਕੇਬਾਜ਼ੀ ਲੀਗ ਦੇ ਸ਼ੁਰੂਆਤੀ ਸੈਸ਼ਨ 'ਚ ਹਿੱਸਾ ਲੈਣਗੇ। ਭਾਰਤੀ ਮੁੱਕੇਬਾਜ਼ੀ ਸੰਘ (ਬੀ.ਐੱਫ.ਆਈ.) ਨੇ ਇਕ ਪ੍ਰੈਸ ਕਾਨਫਰੰਸ 'ਚ ਕਿਹਾ, ''ਲੀਗ ਦਾ ਆਯੋਜਨ ਤਿੰਨ ਸਥਾਨਾਂ 'ਤੇ ਹੋਵੇਗਾ ਅਤੇ 18 ਦਿਨਾਂ 'ਚ ਤਿੰਨ ਦੌਰ ਦੇ ਕੁਲ 90 ਮੁਕਾਬਲੇ (ਬਾਊਟ) ਖੇਡੇ ਜਾਣਗੇ। ਇਸ ਦੌਰਾਨ ਹਰ ਦਿਨ ਦੋ ਟੀਮਾਂ ਵਿਚਾਲੇ ਪੰਜ ਵੱਖ-ਵੱਖ ਭਾਰ ਵਰਗ ਸ਼੍ਰੇਣੀ ਦੇ ਮੁਕਾਬਲੇ ਹੋਣਗੇ।''
PunjabKesari
ਉਨ੍ਹਾਂ ਕਿਹਾ, ''ਮੈਰੀਕਾਮ, ਅਮਿਤ ਪੰਘਾਲ, ਗੌਰਵ ਬਿਧੁੜੀ ਅਤੇ ਸੋਨੀਆ ਲਾਥੇਰ ਜਿਹੇ ਭਾਰਤੀ ਦਿੱਗਜਾਂ ਦੇ ਇਲਾਵਾ ਇਸ ਲੀਗ 'ਚ 50 ਤੋਂ ਜ਼ਿਆਦਾ ਕੌਮਾਂਤਰੀ ਮੁੱਕੇਬਾਜ਼ ਹਿੱਸਾ ਲੈਣਗੇ। ਲੀਗ ਦਾ ਮਕਸਦ ਭਾਰਤ 'ਚ ਮੁੱਕੇਬਾਜ਼ੀ ਨੂੰ ਲੋਕਪ੍ਰਿਯ ਬਣਾਉਣਾ ਹੈ। ਬੀ.ਐੱਫ.ਆਈ. ਦੇ ਪ੍ਰਧਾਨ ਅਜੇ ਸਿੰਘ ਨੇ ਕਿਹਾ, ''ਭਾਰਤੀ ਮੁੱਕੇਬਾਜ਼ੀ 'ਚ ਇਹ ਵੱਡਾ ਕਦਮ ਹੋਵੇਗਾ ਕਿਉਂਕਿ ਇਹ ਵਿਸ਼ਵ ਕੱਪ 'ਚ ਪਹਿਲੀ ਐਮੇਚਿਓਰ ਮੁੱਕੇਬਾਜ਼ੀ ਲੀਗ ਹੈ।''


Tarsem Singh

Content Editor

Related News