ਮਾਰਟਿਨ ਗੁਪਟਿਲ ਮੁੜ ਬਣੇ T20I ਦੇ ਲੀਡਿੰਗ ਸਕੋਰਰ, ਰੋਹਿਤ ਨੂੰ ਪਿੱਛੇ ਛੱਡਿਆ

Monday, Aug 15, 2022 - 06:15 PM (IST)

ਮਾਰਟਿਨ ਗੁਪਟਿਲ ਮੁੜ ਬਣੇ T20I ਦੇ ਲੀਡਿੰਗ ਸਕੋਰਰ, ਰੋਹਿਤ ਨੂੰ ਪਿੱਛੇ ਛੱਡਿਆ

ਸਪੋਰਟਸ ਡੈਸਕ— ਨਿਊਜ਼ੀਲੈਂਡ ਦੇ ਸਲਾਮੀ ਬੱਲੇਬਾਜ਼ ਮਾਰਟਿਨ ਗੁਪਟਿਲ ਨੇ ਟੀ-20 ਅੰਤਰਰਾਸ਼ਟਰੀ ਮੈਚਾਂ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ 'ਚ ਇਕ ਵਾਰ ਫਿਰ ਚੋਟੀ ਦਾ ਸਥਾਨ ਹਾਸਲ ਕਰ ਲਿਆ ਹੈ। ਗੁਪਟਿਲ ਨੇ ਵੈਸਟਇੰਡੀਜ਼ ਖਿਲਾਫ ਖੇਡੇ ਗਏ ਤੀਜੇ ਟੀ-20 ਮੈਚ ਦੌਰਾਨ 15 ਦੌੜਾਂ ਬਣਾ ਕੇ ਇਹ ਉਪਲੱਬਧੀ ਹਾਸਲ ਕੀਤੀ। ਗੁਪਟਿਲ ਪਹਿਲਾਂ ਵੀ ਅੱਗੇ ਸਨ ਪਰ ਰੋਹਿਤ ਸ਼ਰਮਾ ਨੇ ਹਾਲ ਹੀ ਵਿੱਚ ਖੇਡੀ ਗਈ ਟੀ-20 ਸੀਰੀਜ਼ ਵਿੱਚ ਇਹ ਉਪਲੱਬਧੀ ਹਾਸਲ ਕੀਤੀ ਸੀ। ਹੁਣ ਗੁਪਟਿਲ ਮੁੜ ਸਿਖਰ 'ਤੇ ਹਨ। 

ਇਹ ਵੀ ਪੜ੍ਹੋ : ਪ੍ਰਮੁੱਖ ਕ੍ਰਿਕਟਰਾਂ ਨੇ ਦੇਸ਼ਵਾਸੀਆਂ ਨੂੰ ਦਿੱਤੀਆਂ ਆਜ਼ਾਦੀ ਦਿਹਾੜੇ ਦੀਆਂ ਸ਼ੁੱਭਕਾਮਨਾਵਾਂ

ਟੀ-20 ਅੰਤਰਰਾਸ਼ਟਰੀ ਦੇ ਟਾਪ ਦੇ ਸਕੋਰਰ

3490 ਮਾਰਟਿਨ ਗੁਪਟਿਲ, ਨਿਊਜ਼ੀਲੈਂਡ

3487 ਰੋਹਿਤ ਸ਼ਰਮਾ, ਭਾਰਤ

3308 ਵਿਰਾਟ ਕੋਹਲੀ, ਭਾਰਤ

2975 ਪਾਲ ਸਟਰਲਿੰਗ, ਆਇਰਲੈਂਡ

2855 ਆਰੋਨ ਫਿੰਚ, ਆਸਟ੍ਰੇਲੀਆ

ਟੀ-20 'ਚ ਸਭ ਤੋਂ ਜ਼ਿਆਦਾ ਛੱਕੇ

172 ਮਾਰਟਿਨ ਗੁਪਟਿਲ, ਨਿਊਜ਼ੀਲੈਂਡ

163 ਰੋਹਿਤ ਸ਼ਰਮਾ, ਭਾਰਤ

124 ਕ੍ਰਿਸ ਗੇਲ, ਵਿੰਡੀਜ਼

120 ਈਓਨ ਮੋਰਗਨ, ਇੰਗਲੈਂਡ

ਇਹ ਵੀ ਪੜ੍ਹੋ : ਖਿਡਾਰੀਆਂ ਦੀ ਚੋਣ 'ਚ ਪਾਰਦਰਸ਼ਤਾ ਦੇ ਨਤੀਜੇ ਵਜੋਂ ਖੇਡ ਮੈਦਾਨਾਂ 'ਚ ਲਹਿਰਾਇਆ ਜਾ ਰਿਹੈ ਤਿਰੰਗਾ : ਮੋਦੀ

ਮੈਚ ਦੀ ਗੱਲ ਕਰੀਏ ਤਾਂ ਨਿਊਜ਼ੀਲੈਂਡ ਨੇ ਪਹਿਲਾਂ ਖੇਡਦਿਆਂ 7 ਵਿਕਟਾਂ ਦੇ ਨੁਕਸਾਨ 'ਤੇ 145 ਦੌੜਾਂ ਬਣਾਈਆਂ। ਗੁਪਟਿਲ ਨੇ 15, ਕਾਨਵੇ ਨੇ 21, ਕਪਤਾਨ ਵਿਲੀਅਮਸਨ ਨੇ 24 ਅਤੇ ਗਲੇਨ ਫਿਲਿਪਸ ਨੇ 41 ਦੌੜਾਂ ਬਣਾਈਆਂ। ਜਵਾਬ 'ਚ ਵਿੰਡੀਜ਼ ਦੇ ਸਲਾਮੀ ਬੱਲੇਬਾਜ਼ ਬ੍ਰੈਂਡਨ ਕਿੰਗ ਨੇ 35 ਗੇਂਦਾਂ 'ਚ 4 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 53 ਦੌੜਾਂ ਅਤੇ ਸ਼ਮਹਰ ਬਰੂਕਸ ਨੇ 59 ਗੇਂਦਾਂ 'ਚ 3 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 56 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News