ਪੁਣੇ ਸਿਟੀ ਨੇ ਮਾਰਟਿਨ ਡੀਆਜ਼ ਨਾਲ ਕਰਾਰ ਕੀਤਾ

08/18/2018 10:01:51 AM

ਪੁਣੇ— ਇੰਡੀਅਨ ਸੁਪਰ ਲੀਗ ਦੀ ਟੀਮ ਪੁਣੇ ਸਿਟੀ ਐੱਫ.ਸੀ. ਨੇ ਆਪਣੀ ਡਿਫੈਂਸ ਲਾਈਨ ਨੂੰ ਮਜ਼ਬੂਤ ਕਰਦੇ ਹੋਏ ਸ਼ੁੱਕਰਵਾਰ ਨੂੰ ਉਰੂਗਵੇ ਦੇ ਖਿਡਾਰੀ ਮਾਰਟਿਨ ਡੀਆਜ਼ ਨਾਲ 2018-19 ਦੇ ਸੈਸ਼ਨ ਲਈ ਕਰਾਰ ਕੀਤਾ। 

ਮਾਰਟਿਨ ਪਿਛਲੇ ਸੈਸ਼ਨ 'ਚ ਨਾਰਥ ਈਸਟ ਯੂਨਾਈਟਿਡ ਦੀ ਟੀਮ 'ਚ ਸਨ ਅਤੇ ਉਨ੍ਹਾਂ ਨੇ 16 ਮੈਚ ਖੇਡੇ ਸਨ। ਮਾਰਟਿਨ ਨੇ 2008 'ਚ ਕਲੱਬ ਪੱਧਰ ਦਾ ਫੁੱਟਬਾਲ ਖੇਡਣਾ ਸ਼ੁਰੂ ਕੀਤਾ ਜਿਸ ਤੋਂ ਪਹਿਲਾਂ 2005 'ਚ ਉਨ੍ਹਾਂ ਨੇ ਫੀਫਾ ਅੰਡਰ-17 ਵਿਸ਼ਵ ਚੈਂਪੀਅਨਸ਼ਿਪ 'ਚ ਉਰੂਗਵੇ ਦੀ ਅਗਵਾਈ ਕੀਤੀ ਸੀ।


Related News