ਪੈਰਾਲੰਪਿਕ : ਕੋਵਿਡ ਇਨਫੈਕਟਿਡ ਦੇ ਸੰਪਰਕ ’ਚ ਆਏ ਮਰੀਅੱਪਨ, ਨਹੀਂ ਬਣਨਗੇ ਭਾਰਤੀ ਝੰਡਾਬਰਦਾਰ
Tuesday, Aug 24, 2021 - 05:09 PM (IST)
ਟੋਕੀਓ— ਹਾਈ ਜੰਪ ਦੇ ਐਥਲੀਟ ਮਰੀਅੱਪਨ ਥਾਂਗਵੇਲੂ ਟੋਕੀਓ ਦੀ ਉਡਾਣ ਦੇ ਦੌਰਾਨ ਕੋਵਿਡ-19 ਨਾਲ ਇਨਫੈਕਟਿਡ ਵਿਅਕਤੀ ਦੇ ਸੰਪਰਕ ’ਚ ਆਉਣ ਦੇ ਕਾਰਨ ਪੈਰਾਲੰਪਿਕ ਖੇਡਾਂ ਦੇ ਉਦਘਾਟਨ ਸਮਾਰੋਹ ’ਚ ਭਾਰਤੀ ਝੰਡਾਬਰਦਾਰ ਨਹੀਂ ਬਣ ਸਕਣਗੇ ਤੇ ਉਨ੍ਹਾਂ ਦੀ ਜਗ੍ਹਾ ਜੈਵਲਿਨ ਥ੍ਰੋਅ ਦੇ ਐਥਲੀਟ ਟੇਕ ਚੰਦ ਲੈਣਗੇ।
ਰੀਓ ਓਲੰਪਿਕ ਦੇ ਸੋਨ ਤਮਗ਼ਾ ਜੇਤੂ ਮਰੀਅੱਪਨ ਪੰਜ ਹੋਰ ਭਾਰਤੀਆਂ ਦੇ ਨਾਲ ਇਕਾਂਤਵਾਸ ’ਤੇ ਹਨ। ਸ਼ਾਟਪੁੱਟ ਦੇ ਐਥਲੀਟ ਵਿਨੋਦ ਕੁਮਾਰ ਵੀ ਇਸੇ ਕਾਰਨ ਉਦਘਾਟਨ ਸਮਾਗਮ ’ਚ ਹਿੱਸਾ ਨਹੀਂ ਲੈ ਸਕਣਗੇ। ਭਾਰਤ ਦੇ ਦਲ ਪ੍ਰਮੁੱਖ ਗੁਰਸ਼ਰਨ ਸਿੰਘ ਨੇ ਕਿਹਾ, ‘‘ਸਾਨੂੰ ਟੋਕੀਓ ਪੈਰਾਲੰਪਿਕ ਕੋਵਿਡ ਕੰਟਰੋਲ ਪੱਖ ਤੋਂ ਸੂਚਨਾ ਮਿਲੀ ਕਿ ਸਾਡੇ 6 ਪੈਰਾ ਖਿਡਾਰੀਆਂ ਦਾ ਟੋਕੀਓ ਤਕ ਦੀ ਯਾਤਰਾ ਦੇ ਦੌਰਾਨ ਇਨਫੈਕਟਿਡ ਵਿਅਕਤੀ ਦੇ ਕਰੀਬੀ ਸੰਪਰਕ ’ਚ ਰਿਹਾ ਸੀ।