ਆਪਣੇ ਇਸ ਬੁਆਏਫ੍ਰੈਂਡ ਨਾਲ ਨਜ਼ਦੀਕੀਆਂ ਵਧਾ ਰਹੀ ਹੈ ਮਾਰੀਆ ਸ਼ਾਰਾਪੋਵਾ

Friday, Oct 19, 2018 - 11:56 AM (IST)

ਆਪਣੇ ਇਸ ਬੁਆਏਫ੍ਰੈਂਡ ਨਾਲ ਨਜ਼ਦੀਕੀਆਂ ਵਧਾ ਰਹੀ ਹੈ ਮਾਰੀਆ ਸ਼ਾਰਾਪੋਵਾ

ਨਵੀਂ ਦਿੱਲੀ— ਰੂਸੀ ਟੈਨਿਸ ਸਟਾਰ ਮਾਰੀਆ ਸ਼ਾਰਾਪੋਵਾ ਇਨ੍ਹਾਂ ਦਿਨਾਂ 'ਚ ਐਲੇਕਜ਼ੈਂਡਰ ਗਿਲਕਸ ਨਾਲ ਆਪਣੀ ਨਜ਼ਦੀਕੀਆਂ ਵਧਾਉਂਦੇ ਹੋਏ ਉਸ ਨੂੰ ਡੇਟ ਕਰ ਰਹੀ ਹੈ। ਬੀਤੇ ਦਿਨਾਂ 'ਚ ਮਾਰੀਆ ਨੇ ਇੰਸਟਾਗ੍ਰਾਮ 'ਤੇ ਐਲੇਕਜ਼ੈਂਡਰ ਦੀ ਤਸਵੀਰ ਸ਼ੇਅਰ ਕੀਤੀ। ਦੋਹਾਂ ਵਿਚਾਲੇ ਡੇਟਿੰਗ ਦੀਆਂ ਖ਼ਬਰਾਂ ਇਸ ਸਾਲ ਜਨਵਰੀ 'ਚ ਸਾਹਮਣੇ ਆਈਆਂ ਸਨ ਹਾਲਾਂਕਿ ਮਾਰੀਆ ਇਸ ਤੋਂ ਇਨਕਾਰ ਕਰ ਰਹੀ ਸੀ। ਪਰ ਹੁਣ ਮਾਰੀਆ ਨੇ ਆਪਣੇ ਇੰਸਟਾਗ੍ਰਾਮ 'ਤੇ ਐਲੈਕਜ਼ੈਂਡਰ ਦੀ ਤਸਵੀਰ ਸ਼ੇਅਰ ਕਰਕੇ ਇਸ 'ਤੇ ਮੁਹਰ ਲਗਾ ਦਿੱਤੀ ਹੈ।
PunjabKesari
ਗਿਲਕਸ ਬ੍ਰਿਟਿਸ਼ ਸ਼ਾਹੀ ਪਰਿਵਾਰ ਦੇ ਪ੍ਰਿੰਸ ਹੈਰੀ ਅਤੇ ਵਿਲੀਅਮਸ ਦੇ ਚੰਗੇ ਦੋਸਤ ਹਨ। ਦੱਸਿਆ ਜਾਂਦਾ ਹੈ ਕਿ ਗਿਲਕਸ ਦੀ ਪਹਿਲੀ ਪਤਨੀ ਮਿਸ਼ਾ ਨੂਨੂੰ ਨੇ ਹੀ ਹੈਰੀ ਦੀ ਮੁਲਾਕਾਤ ਮੇਗਨ ਮਾਰਕੇਲ ਨਾਲ ਕਰਵਾਈ ਸੀ। ਜ਼ਿਕਰਯੋਗ ਹੈ ਕਿ ਸ਼ਾਰਾਪੋਵਾ ਦੀ ਬੁਆਏਫ੍ਰੈਂਡ ਲਿਸਟ ਵੀ ਕਾਫੀ ਲੰਬੀ ਹੈ। ਕਈ ਨਾਮੀ ਹਸਤੀਆਂ ਨਾਲ ਉਨ੍ਹਾਂ ਦੇ ਸਬੰਧ ਰਹੇ। 2008 'ਚ ਉਨ੍ਹਾਂ ਨੇ ਟੀ.ਵੀ. ਸੈਲੀਬ੍ਰਿਟੀ ਚਾਰਲੀ ਐਬਰਸੋਲ ਨਾਲ ਵਿਆਹ ਕੀਤਾ ਸੀ। ਇਸ ਤੋਂ ਬਾਅਦ ਉਸ ਨੇ ਮਸ਼ਹੂਰ ਬਾਸਕਟਬਾਲ ਖਿਡਾਰੀ ਸਾਸ਼ਾ ਵੁਜਾਨਿਕ ਨਾਲ ਨਜ਼ਦੀਕੀਆਂ ਵਧਾਈਆਂ ਸਨ। ਦੋਹਾਂ ਨੇ ਕੁੜਮਾਈ ਵੀ ਕਰ ਲਈ ਸੀ। ਪਰ ਉਨ੍ਹਾਂ ਦਾ ਰਿਸ਼ਤਾ ਅੱਗੇ ਨਹੀਂ ਵਧ ਸਕਿਆ।


author

Tarsem Singh

Content Editor

Related News