ਆਸਟਰੇਲੀਅਨ ਓਪਨ : ਸ਼ਾਰਾਪੋਵਾ ਦਾ ਹੋਵੇਗਾ ਵੋਜ਼ਨੀਆਕੀ ਨਾਲ ਮੁਕਾਬਲਾ

Thursday, Jan 17, 2019 - 11:52 AM (IST)

ਆਸਟਰੇਲੀਅਨ ਓਪਨ : ਸ਼ਾਰਾਪੋਵਾ ਦਾ ਹੋਵੇਗਾ ਵੋਜ਼ਨੀਆਕੀ ਨਾਲ ਮੁਕਾਬਲਾ

ਨਵੀਂ ਦਿੱਲੀ— ਰੂਸ ਦੀ ਮਾਰੀਆ ਸ਼ਾਰਾਪੋਵਾ ਨੇ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਟੂਰਨਾਮੈਂਟ ਆਸਟਰੇਲੀਅਨ ਓਪਨ 'ਚ ਆਪਣੀ ਜੇਤੂ ਮੁਹਿੰਮ ਜਾਰੀ ਰਖਦੇ ਹੋਏ ਤੀਜੇ ਦੌਰ 'ਚ ਪ੍ਰਵੇਸ਼ ਕਰ ਲਿਆ ਹੈ ਜਿੱਥੇ ਉਨ੍ਹਾਂ ਦਾ ਸਾਹਮਣਾ ਸਾਬਕਾ ਚੈਂਪੀਅਨ ਕੈਰੋਲਿਨ ਵੋਜ਼ਨੀਆਕੀ ਨਾਲ ਹੋਵੇਗਾ। 
PunjabKesari
ਜਦਕਿ ਸਾਬਕਾ ਚੈਂਪੀਅਨ ਰੋਜਰ ਫੈਡਰਰ ਨੇ ਤੀਜੇ ਦੌਰ 'ਚ ਪ੍ਰਵੇਸ਼ ਕਰ ਲਿਆ ਹੈ। ਹੁਣ ਫੈਡਰਰ ਦਾ ਸਾਹਮਣਾ ਅਮਰੀਕਾ ਦੇ ਟੇਲਰ ਫ੍ਰਿਟਸ ਨਾਲ ਹੋਵੇਗਾ ਜਿਨ੍ਹਾਂ ਨੇ ਫਰਾਂਸ ਦੇ ਜਾਈਲਸ ਮੋਂਫਿਲਸ ਨੂੰ ਹਰਾਇਆ। ਪੰਜ ਵਾਰ ਦੀ ਗ੍ਰੈਂਡਸਲੈਮ ਚੈਂਪੀਅਨ ਸ਼ਾਰਾਪੋਵਾ ਨੇ ਸਵੀਡਨ ਦੀ ਰੇਬੇਕਾ ਪੀਟਰਸਨ ਨੂੰ 6-2, 6-1 ਨਾਲ ਹਰਾਇਆ। ਦੂਜਾ ਦਰਜਾ ਪ੍ਰਾਪਤ ਐਂਜਲਿਕ ਕਰਬਰ ਵੀ ਅਗਲੇ ਦੌਰ 'ਚ ਪਹੁੰਚਣ 'ਚ ਸਫਲ ਰਹੀ ਜਿਨ੍ਹਾਂ ਨੇ ਬ੍ਰਾਜ਼ੀਲ ਦੀ ਕੁਆਲੀਫਾਇਰ ਬਿਟ੍ਰੀਜ਼ ਹਦਾਦ ਮਾਈਆ ਨੂੰ 6-2, 6-3 ਨਾਲ ਹਰਾਇਆ। ਰੂਸ ਦੀ ਅਨਾਸਤਾਸੀਆ ਪਾਵਲਯੁਚੇਂਕੋਵਾ ਨੇ ਨੌਵਾਂ ਦਰਜਾ ਪ੍ਰਾਪਤ ਕਿਕੀ ਬਰਟਨਸ ਨੂੰ ਹਰਾਇਆ।


author

Tarsem Singh

Content Editor

Related News