ਸਟੋਈਨਿਸ ਨੇ 5 ਓਵਰਾਂ ''ਚ ਹੀ ਬਣਾਈਆਂ 96 ਦੌੜਾਂ, ਲਾਇਆ ਧਮਾਕੇਦਾਰ ਸੈਂਕੜਾ

Sunday, Sep 22, 2019 - 01:48 PM (IST)

ਸਟੋਈਨਿਸ ਨੇ 5 ਓਵਰਾਂ ''ਚ ਹੀ ਬਣਾਈਆਂ 96 ਦੌੜਾਂ, ਲਾਇਆ ਧਮਾਕੇਦਾਰ ਸੈਂਕੜਾ

ਨਵੀਂ ਦਿੱਲੀ— ਆਸਟਰੇਲੀਆ 'ਚ ਚਲ ਰਹੀ ਘਰੇਲੂ ਵਨ-ਡੇ ਸੀਰੀਜ਼ ਦੇ ਦੌਰਾਨ ਮਾਰਕਸ ਸਟੋਈਨਿਸ ਨੇ ਆਪਣੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵੈਸਟਰਨ ਆਸਟਰੇਲੀਆ ਵੱਲੋਂ ਖੇਡ ਰਹੇ ਸਟੋਈਨਿਸ ਨੇ 58 ਗੇਂਦਾਂ 'ਚ ਅਜੇਤੂ 101 ਦੌੜਾਂ ਬਣਾਈਆਂ ਅਤੇ ਆਪਣੀ ਟੀਮ ਨੂੰ ਵਿਕਟੋਰੀਆ ਖਿਲਾਫ 8 ਵਿਕਟਾਂ 'ਤੇ 386 ਦੌੜਾਂ ਦੇ ਸਕੋਰ ਤਕ ਪਹੁੰਚਾ ਦਿੱਤਾ। ਵਿਕਟੋਰੀਆ ਦੇ ਗੇਂਦਬਾਜ਼ ਵਿਲ ਸਦਰਲੈਂਡ ਨੇ 10 ਓਵਰ 'ਚ 102 ਦੌੜਾਂ ਲੁਟਾਈਆਂ।


ਇਕੱਲੇ ਸਟੋਈਨਿਸ ਹੀ ਨਹੀਂ ਸਗੋਂ ਇਸ ਮੈਚ 'ਚ ਕੈਮਰਨ ਬੇਨਕ੍ਰਾਫਟ ਨੇ ਵੀ 76 ਗੇਂਦਾਂ 'ਚ 78 ਦੌੜਾਂ ਬਣਾਈਆਂ। ਜੋਸ ਫਿਲਿਪ ਨੇ 43 ਗੇਂਦਾਂ 'ਚ 10 ਚੌਕਿਆਂ ਦੀ ਮਦਦ ਨਾਲ 61 ਦੌੜਾਂ ਬਣਾਈਆਂ। ਐਸ਼ਟਨ ਟਰਨਰ ਨੇ 52 ਦੌੜਾਂ ਦੀ ਪਾਰੀ ਖੇਡੀ। ਸਟੋਈਨਿਸ ਨੇ ਪਾਰੀ ਦੇ 48ਵੇਂ ਓਵਰ 'ਚ ਸਕਾਟ ਬੋਲੇਂਡ ਦੀਆਂ ਗੇਂਦਾਂ 'ਤੇ 4 ਛੱਕੇ ਉਡਾਉਂਦੇ ਹੋਏ 28 ਦੌੜਾਂ ਵੀ ਬਣਾਈਆਂ।
 

ਜਦਕਿ ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਵਿਕਟੋਰੀਆ ਦੀ ਟੀਮ 39.2 ਓਵਰ 'ਚ 261 ਦੌੜਾਂ 'ਤੇ ਸਿਮਟ ਗਈ। ਹਾਲਾਂਕਿ ਉਸ ਦੀ ਸ਼ੁਰੂਆਤ ਚੰਗੀ ਸੀ। ਨਿਕ ਮੇਡਿਨਸਨ (87) ਅਤੇ ਗਲੇਨ ਮੈਕਸਵੇਲ (51) ਨੇ ਅਰਧ ਸੈਂਕੜੇ ਲਾਏ ਪਰ ਕੋਈ ਹੋਰ ਬੱਲੇਬਾਜ਼ ਵਿਕਟ 'ਤੇ ਟਿੱਕਿਆ ਨਹੀਂ ਰਹਿ ਸਕਿਆ ਜਿਸ ਦੇ ਚਲਦੇ ਵਿਕਟੋਰੀਆ ਨੂੰ ਹਾਰ ਦਾ ਮੂੰਹ ਦੇਖਣਾ ਪਿਆ।

 

 


author

Tarsem Singh

Content Editor

Related News