ਕੈਲੀਫੋਰਨੀਆ ਨੂੰ ਹਰਾ ਕੇ ਸੈਮੀਫਾਈਨਲ ''ਚ ਪਹੁੰਚੀ ਮੈਪਲ ਲੀਫ ਕੈਨੇਡਾ

11/02/2018 1:58:16 AM

ਮੋਹਾਲੀ— ਮੋਹਾਲੀ ਦੇ ਸੈਕਟਰ 63 ਦੇ ਕੌਮਾਂਤਰੀ ਹਾਕੀ ਸਟੇਡੀਅਮ 'ਚ ਗਲੋਬਲ ਕਬੱਡੀ ਲੀਗ ਦੇ ਆਖਰੀ ਗੇੜ ਦੇ ਵੀਰਵਾਰ ਤੋਂ ਸ਼ੁਰੂ ਹੋਏ ਕਬੱਡੀ ਮੁਕਾਬਲਿਆਂ 'ਚ ਮੈਪਲ ਲੀਫ ਕੈਨੇਡਾ ਦੀ ਟੀਮ ਆਪਣੇ ਲੀਗ ਮੈਚ 'ਚ ਕੈਲੀਫੋਰਨੀਆ ਈਗਲਜ਼ ਨੂੰ 54-49 ਦੇ ਫਰਕ ਨਾਲ ਹਰਾ ਕੇ ਸੈਮੀਫਾਈਨਲ 'ਚ ਪਹੁੰਚ ਗਈ ਹੈ। ਕੈਲੀਫੋਰਨੀਆ ਦੀ ਟੀਮ ਮੈਚ ਹਾਰਨ 'ਤੇ ਵੀ ਸੈਮੀਫਾਈਨਲ ਦੀ ਟਿਕਟ ਕਟਾ ਚੁਕੀ ਹੈ। ਸੈਮੀਫਾਈਨਲ ਦੇ ਦੋਵੇਂ ਮੈਚ 2 ਨਵੰਬਰ ਨੂੰ ਖੇਡੇ ਜਾਣਗੇ।
ਵੀਰਵਾਰ ਨੂੰ ਹੋਏ ਦੂਜੇ ਮੈਚ 'ਚ ਸਿੰਘ ਵਾਰੀਅਰਜ਼ ਪੰਜਾਬ ਨੇ ਆਪਣੀ ਜੇਤੂ ਮੁਹਿੰਮ ਜਾਰੀ ਰੱਖਦੇ ਹੋਏ ਬਲੈਕ ਪੈਂਥਰਜ਼ ਨੂੰ 50-44 ਨਾਲ ਹਰਾ ਦਿੱਤਾ। ਮੈਪਲ ਲੀਫ ਕੈਨੇਡਾ ਹੁਣ ਤੱਕ ਖੇਡੇ 10 ਮੈਚਾਂ 'ਚੋਂ 5 ਜਿੱਤਾਂ ਦਰਜ ਕਰਕੇ 15 ਅੰਕਾਂ ਨਾਲ ਗਰੁੱਪ ਸੂਚੀ 'ਚ ਤੀਜੇ ਸਥਾਨ 'ਤੇ ਹੈ। ਕੈਲੀਫੋਰਨੀਆ ਈਗਲਜ਼ 10 ਮੈਚਾਂ 'ਚੋਂ 8 ਮੈਚ ਜਿੱਤ ਕੇ 24 ਅੰਕਾਂ ਨਾਲ ਚੋਟੀ 'ਤੇ ਹੈ।  
 


Related News