ਬੰਗਾਲ ਦੇ ਕਈ ਰਣਜੀ ਖਿਡਾਰੀ ਪਾਏ ਗਏ ਕੋਰੋਨਾ ਪਾਜ਼ੇਟਿਵ, ਅਭਿਆਸ ਸੈਸ਼ਨ ਹੋਇਆ ਰੱਦ

Tuesday, Jan 04, 2022 - 10:48 AM (IST)

ਬੰਗਾਲ ਦੇ ਕਈ ਰਣਜੀ ਖਿਡਾਰੀ ਪਾਏ ਗਏ ਕੋਰੋਨਾ ਪਾਜ਼ੇਟਿਵ, ਅਭਿਆਸ ਸੈਸ਼ਨ ਹੋਇਆ ਰੱਦ

ਕੋਲਕਾਤਾ- ਬੰਗਾਲ ਰਣਜੀ ਟੀਮ ਦੇ ਸੱਤ ਮੈਂਬਰ ਕੋਰੋਨਾ ਨਾਲ ਇਨਫੈਕਟਿਡ ਪਾਏ ਗਏ ਹਨ। ਇਨ੍ਹਾਂ 'ਚੋਂ ਛੇ ਖਿਡਾਰੀ ਤੇ ਟੀਮ ਦੇ ਸਹਾਇਕ ਕੋਚ ਸ਼ਾਮਲ ਹਨ। ਬੰਗਾਲ ਕ੍ਰਿਕਟ ਸੰਘ (ਕੈਬ) ਦੇ ਸਕੱਤਰ ਸਨੇਹਾਸ਼ੀਸ਼ ਗਾਂਗੁਲੀ ਨੇ ਦੱਸਿਆ ਕਿ ਕੋਰੋਨਾ ਦਾ ਵੱਧਦੇ ਮਾਮਲਿਆਂ ਨੂੰ ਦੇਖਦਿਆਂ ਖਿਡਾਰੀਆਂ ਦਾ ਆਰਟੀ ਪੀਸੀਆਰ ਟੈਸਟ ਕਰਵਾਇਆ ਗਿਆ ਸੀ, ਜਿਨ੍ਹਾਂ 'ਚ ਕੁਝ ਖਿਡਾਰੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਕੈਬ ਇਸ ਬਾਬਤ ਸਾਰੇ ਜ਼ਰੂਰੀ ਕਦਮ ਉਠਾ ਰਿਹਾ ਹੈ।

ਇਹ ਵੀ ਪੜ੍ਹੋ : ਸਕਲੈਨ ਮੁਸ਼ਤਾਕ ਨੇ ਪਾਕਿ ਦੇ ਅੰਤਰਿਮ ਕੋਚ ਦੇ ਅਹੁਦੇ ਤੋਂ ਦਿੱਤਾ ਅਸਤੀਫਾ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਨਫੈਕਟਿਡ ਹੋਣ ਵਾਲੇ ਖਿਡਾਰੀਆਂ 'ਚ ਸੁਦੀਪ ਚੈਟਰਜੀ, ਅਨੁਸਤੂਪ ਮਜ਼ੂਮਦਾਰ, ਕਾਜੀ ਜੁਨੈਦ ਸੈਫੀ, ਗੀਤ ਪੁਰੀ, ਪ੍ਰਦੀਪ ਪ੍ਰਮਾਣਿਕ ਤੇ ਸੁਰਜੀਤ ਯਾਦਵ ਸ਼ਾਮਲ ਹਨ। ਉਨ੍ਹਾਂ ਦੇ ਨਾਲ ਟੀਮ ਦੇ ਸਹਾਇਕ ਕੋਚ ਸੌਰਾਸ਼ੀਸ਼ ਲਾਹਿੜੀ ਵੀ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਰਣਜੀ ਦੀ ਸ਼ੁਰੂਆਤ ਤੋਂ ਪਹਿਲਾਂ ਬੰਗਾਲ ਟੀਮ ਲਈ ਇਹ ਵੱਡਾ ਝਟਕਾ ਹੈ।

ਇਹ ਵੀ ਪੜ੍ਹੋ : ਮਲਿਕਾ ਹਾਂਡਾ ਦੇ ਸਮਰਥਨ 'ਚ ਨਿੱਤਰੇ ਸੁਖਬੀਰ ਬਾਦਲ, ਖਿਡਾਰੀਆਂ ਲਈ ਕੀਤਾ ਵੱਡਾ ਐਲਾਨ

ਜ਼ਿਕਰਯੋਗ ਹੈ ਕਿ ਗਰੁੱਪ ਬੀ 'ਚ ਸ਼ਾਮਲ ਬੰਗਾਲ ਦਾ ਪਹਿਲਾ ਮੁਕਾਬਲਾ 13 ਜਨਵਰੀ ਨੂੰ ਬੈਂਗਲੁਰੂ 'ਚ ਤ੍ਰਿਪੁਰਾ ਨਾਲ ਹੈ। ਇਸ ਗਰੁੱਪ 'ਚ ਬੰਗਾਲ ਦੇ ਨਾਲ ਵਿਦਰਭ, ਰਾਜਸਥਾਨ, ਕੇਰਲ, ਹਰਿਆਣਾ ਤੇ ਤ੍ਰਿਪੁਰਾ ਸ਼ਾਮਲ ਹਨ। ਉਥੇ ਕੈਬ ਦੇ ਪ੍ਰਧਾਨ ਅਭਿਸ਼ੇਕ ਡਾਲਮੀਆ ਨੇ ਦੱਸਿਆ ਕਿ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਇਸ ਸਮੇਂ ਚੱਲ ਰਹੇ ਸਾਰੇ ਸਥਾਨਕ ਕ੍ਰਿਕਟ ਟੂਰਨਾਮੈਂਟ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੈਬ ਤੋਂ ਨਾਮਜ਼ਦ 15-16 ਉਮਰ ਵਰਗ ਦੇ ਖਿਡਾਰੀਆਂ ਦੇ ਟੀਕਾਕਰਨ ਲਈ ਕਦਮ ਉਠਾਇਆ ਜਾ ਰਿਹਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News