ਲੇਡੀ ਸ਼੍ਰੀਰਾਮ ਕਾਲਜ ਤੋਂ ਰਾਜਨੀਤੀ ਵਿਗਿਆਨ ਪੜ੍ਹੇਗੀ ਮਨੂ ਭਾਕਰ

Tuesday, Jul 23, 2019 - 12:53 PM (IST)

ਲੇਡੀ ਸ਼੍ਰੀਰਾਮ ਕਾਲਜ ਤੋਂ ਰਾਜਨੀਤੀ ਵਿਗਿਆਨ ਪੜ੍ਹੇਗੀ ਮਨੂ ਭਾਕਰ

ਨਵੀਂ ਦਿੱਲੀ— ਰਾਸ਼ਟਰਮੰਡਲ ਖੇਡ ਅਤੇ ਯੁਵਾ ਓਲੰਪਿਕ ਦੀ ਸੋਨ ਤਮਗਾ ਜੇਤੂ ਨਿਸ਼ਾਨੇਬਾਜ਼ ਮਨੂ ਭਾਕਰ ਨੇ ਦਿੱਲੀ ਯੂਨੀਵਰਸਿਟੀ ਦੇ ਲੇਡੀ ਸ਼੍ਰੀਰਾਮ ਕਾਲਜ 'ਚ ਰਾਜਨੀਤੀ ਵਿਗਿਆਨ 'ਚ ਪ੍ਰਵੇਸ਼ ਕਰ ਲਿਆ ਹੈ। ਆਈ.ਐੱਸ.ਐੱਸ.ਐੱਫ. ਵਰਲਡ ਕੱਪ ਸੋਨ ਤਮਗਾ ਜੇਤੂ ਮਨੂ ਨੇ ਖੇਡ ਕੋਟੇ ਤੋਂ ਬੇਨਤੀ ਕੀਤੀ ਸੀ। ਉਹ ਕਿਸੇ ਵੀ ਕਾਲਜ ਦੇ ਕਿਸੇ ਵੀ ਕੋਰਸ 'ਚ ਪ੍ਰਵੇਸ਼ ਕਰਨ ਦੀ ਪਾਤਰਤਾ ਰਖਦੀ ਸੀ। ਭਾਰਤ ਖੇਡ ਅਥਾਰਿਟੀ ਨੇ ਟਵੀਟ ਕੀਤਾ, ''ਯੁਵਾ ਨਿਸ਼ਾਨੇਬਾਜ਼ੀ ਚੈਂਪੀਅਨ ਮਨੂ ਭਾਕਰ ਨੂੰ ਦਿੱਲੀ ਦੇ ਲੇਡੀ ਸ਼੍ਰੀਰਾਮ ਕਾਲਜ 'ਚ ਪ੍ਰਵੇਸ਼ ਮਿਲਣ 'ਤੇ ਵਧਾਈ। ਸਾਡੀ ਟਾਪਸ ਖਿਡਾਰਨ ਨੇ ਰਾਸ਼ਟਰਮੰਡਲ ਖੇਡ ਅਤੇ ਵੱਖ-ਵੱਖ ਵਿਸ਼ਵ ਕੱਪ 'ਚ ਸੋਨ ਤਮਗਾ ਜਿੱਤ ਕੇ ਟੋਕੀਓ ਓਲੰਪਿਕ ਲਈ ਕੋਟਾ ਹਾਸਲ ਕੀਤਾ ਹੈ।''
PunjabKesari
ਡੀਯੂ ਦੇ ਨਿਯਮਾਂ ਦੇ ਤਹਿਤ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਖੇਡ ਅਤੇ ਯੁਵਾ ਕਾਰਜ ਮੰਤਰਾਲਾ ਤੋਂ ਮਾਨਤਾ ਪ੍ਰਾਪਤ ਅਤੇ ਅਭਿਆਸ ਲਈ ਆਰਥਿਕ ਸਹਾਇਤਾ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਟ੍ਰਾਇਲ ਦੇ ਬਿਨਾ ਸਿੱਧੇ ਪ੍ਰਵੇਸ਼ ਮਿਲੇਗਾ। ਭਾਕਰ ਨੇ ਮਈ 'ਚ ਮਿਊਨਿਖ ਵਰਲਡ ਕੱਪ 'ਚ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ 'ਚ ਚੌਥੇ ਸਥਾਨ 'ਤੇ ਰਹਿ ਕੇ ਓਲੰਪਿਕ ਕੋਟਾ ਹਾਸਲ ਕੀਤਾ ਸੀ।


author

Tarsem Singh

Content Editor

Related News