ਟਾਪਸ ਦੀ ਸੂਚੀ ''ਚ ਜੁੜੇ 16 ਨਿਸ਼ਾਨੇਬਾਜ਼ਾਂ ''ਚ ਮਨੂ ਭਾਕਰ ਵੀ ਸ਼ਾਮਲ

12/14/2018 3:14:44 AM

ਨਵੀਂ ਦਿੱਲੀ— ਮਨੂ ਭਾਕਰ ਅਤੇ ਸੌਰਭ ਚੌਧਰੀ ਸਮੇਤ 8 ਨੌਜਵਾਨ ਨਿਸ਼ਾਨੇਬਾਜ਼ਾਂ ਨੂੰ 2020 ਟੋਕੀਓ ਓਲੰਪਿਕ ਨੂੰ ਧਿਆਨ ਵਿਚ ਰੱਖਦੇ ਹੋਏ 2 ਟੈਨਿਸ ਖਿਡਾਰੀਆਂ ਅਤੇ 3 ਟੇਬਲ ਟੈਨਿਸ ਖਿਡਾਰੀਆਂ ਦੇ ਨਾਲ ਟੀਚਾ ਓਲੰਪਿਕ ਯੋਜਨਾ (ਟਾਪਸ) ਵਿਚ ਸ਼ਾਮਲ ਕੀਤਾ ਗਿਆ ਹੈ। ਟਾਪਸ ਵਿਚ ਚੁਣੇ ਖਿਡਾਰੀਆਂ ਨੂੰ ਮਹੀਨਾਵਾਰ 50 ਹਜ਼ਾਰ ਰੁਪਏ ਵਿੱਤੀ ਸਹਿਯੋਗ ਦਿੱਤਾ ਜਾਂਦਾ ਹੈ। ਇਸ ਸੂਚੀ ਵਿਚ 16 ਨਿਸ਼ਾਨੇਬਾਜ਼ਾਂ ਨੇ ਜਗ੍ਹਾ ਬਣਾਈ ਹੈ।ਭਾਰਤੀ ਖੇਡ ਅਥਾਰਿਟੀ (ਸਾਈ) ਦੇ ਪ੍ਰੈੱਸ ਨੋਟ ਅਨੁਸਾਰ ਟੋਕੀਓ 2020 ਓਲੰਪਿਕ ਨੂੰ ਦੇਖਦੇ ਹੋਏ ਸੰਭਾਵਤ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਸਮੀਖਿਆ ਕੀਤੀ ਗਈ ਸੀ। 2024 ਓਲੰਪਿਕ ਲਈ ਇਕ ਵਿਸ਼ੇਸ਼ ਡਿਵੈਲਪਮੈਂਟਲ ਗਰੁੱਪ ਨੂੰ ਵੀ ਸਮਰਥਨ ਦੇਣ ਦਾ ਫੈਸਲਾ ਕੀਤਾ ਗਿਆ।


Related News